ਧੋਨੀ ਦੇ ''183 ਆਟੋਗ੍ਰਾਫ ਚਾਹੁੰਦਾ ਹੈ ਉਸਦਾ ਪ੍ਰਸ਼ੰਸਕ, ਮਾਹੀ ਨੇ ਕੀਤਾ ਸੀ ਇਹ ਵਾਅਦਾ

Tuesday, Dec 10, 2019 - 10:07 PM (IST)

ਧੋਨੀ ਦੇ ''183 ਆਟੋਗ੍ਰਾਫ ਚਾਹੁੰਦਾ ਹੈ ਉਸਦਾ ਪ੍ਰਸ਼ੰਸਕ, ਮਾਹੀ ਨੇ ਕੀਤਾ ਸੀ ਇਹ ਵਾਅਦਾ

ਕੋਲਕਾਤਾ— ਭਾਰਤ ਕ੍ਰਿਕਟ ਤੇ 183 ਦੇ ਅੰਕੜੇ 'ਚ ਬਹੁਤ ਕਰੀਬੀ ਸੰਬੰਧ ਹਨ ਤੇ ਪ੍ਰਸ਼ੰਸਕਾਂ ਕੋਲ ਇਸ ਸੰਖਿਆ ਨੂੰ ਯਾਦ ਰੱਖਣ ਦੇ ਆਪਣੇ ਕਾਰਨ ਹਨ। ਅੰਦਾਜ਼ੇ ਦੇ ਲਈ ਇਹ ਸਕੋਰ ਹੈ, ਜਿਸ ਦਾ ਭਾਰਤ ਨੇ 1983 ਵਿਸ਼ਵ ਕੱਪ 'ਚ ਵੈਸਟਇੰਡੀਜ਼ ਦੀ ਮਜ਼ਬੂਤ ਟੀਮ ਵਿਰੁੱਧ ਫਾਈਨਲ 'ਚ ਮਹੱਤਵਪੂਰਨ ਜਿੱਤ ਦਰਜ ਕੀਤੀ ਸੀ। ਕੁਝ ਦੇ ਲਈ ਇਹ ਟਾਨਚਨ 'ਚ ਵਿਸ਼ਵ ਕੱਪ 'ਚ ਸੌਰਵ ਗਾਂਗੁਲੀ ਦੀ ਇਤਿਹਾਸਕ ਪਾਰੀ ਦਾ ਸਕੋਰ ਹੈ।

PunjabKesari
ਪਰ ਬੈਂਗਲੁਰੂ ਦੇ ਪ੍ਰਣਵ ਜੈਨ ਦੇ ਲਈ 183 ਦਾ ਮਤਲਬ ਮਹਿੰਦਰ ਸਿੰਘ ਧੋਨੀ ਦੇ ਕਰੀਅਰ ਦੀ ਸਰਵਸ੍ਰੇਸ਼ਠ ਵਨ ਡੇ ਅੰਤਰਰਾਸ਼ਟਰੀ ਪਾਰੀ ਹੈ ਤੇ 22 ਸਾਲ ਦੇ ਪ੍ਰਣਵ ਦਾ ਮਿਸ਼ਨ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ 'ਚੋਂ ਇਕ ਦੇ 183 ਆਟੋਗ੍ਰਾਫ ਹਾਸਲ ਕਰਨਾ ਹੈ। ਕੋਲਕਾਤਾ ਆਉਣ ਤੋਂ ਪਹਿਲਾਂ ਹੀ ਪ੍ਰਣਵ 153 ਆਟੋਗ੍ਰਾਫ ਹਾਸਲ ਕਰ ਚੁੱਕਿਆ ਹੈ।

PunjabKesari
ਕੋਲਕਾਤਾ ਦੇ ਰਿਜੋਰਟ 'ਚ ਧੋਨੀ ਦੇ ਸ਼ੂਟ ਪੂਰਾ ਕਰਨ ਦਾ ਇੰਤਜ਼ਾਰ ਕਰ ਰਹੇ ਪ੍ਰਣਵ ਨੇ ਕਿਹਾ ਕਿ ਮਾਹੀ ਭਰਾ (ਮਹਿੰਦਰ ਸਿੰਘ ਧੋਨੀ) ਨੇ ਮੈਨੂੰ 183 ਆਟੋਗ੍ਰਾਫ ਦਾ ਵਾਅਦਾ ਕੀਤਾ ਹੈ ਪਰ ਇਕ ਸ਼ਰਤ ਦੇ ਨਾਲ। ਉਨ੍ਹਾਂ ਨੇ ਮੈਨੂੰ ਕਿਹਾ ਹੈ ਕਿ 'ਜਿਸ ਦਿਨ ਤੇਰੇ 183 ਆਟੋਗ੍ਰਾਫ ਪੂਰੇ ਹੋਣਗੇ, ਤੇਨੂੰ ਹੋਰ ਆਟੋਗ੍ਰਾਫ ਨਹੀਂ ਮਿਲੇਗਾ। ਮੇਰੀ ਅੱਜ 10 ਆਟੋਗ੍ਰਾਫ ਲੈਣ ਦੀ ਯੋਜਨਾ ਹੈ ਤੇ ਇਹ 163 ਹੋ ਜਾਣਗੇ। ਗਲਬਸ, ਬੱਲਿਆਂ (ਬੈਟ), ਪੋਸਟਰ, ਸਕੈਚ ਵਰਗੀਆਂ ਚੀਜ਼ਾਂ 'ਤੇ ਧੋਨੀ ਦੇ ਆਟੋਗ੍ਰਾਫ ਲੈਣ ਦੇ ਲਈ ਪ੍ਰਣਵ ਦੁਨੀਆ ਭਰ ਦੇ ਦੇਸ਼ਾਂ ਦੀ ਯਾਤਰਾ ਕਰ ਚੁੱਕਿਆ ਹੈ। ਧੋਨੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਇਕ ਹੋਰ ਕਪਤਾਨ ਕਪਿਲ ਦੇਵ ਦੇ ਨਾਲ ਇਕ ਵਿਗਿਆਪਨ ਦੀ ਸ਼ੂਟਿੰਗ ਦੇ ਲਈ ਇੱਥੇ ਆਏ ਹਨ।


author

Gurdeep Singh

Content Editor

Related News