ਵਿੰਡੀਜ਼ ਦੌਰੇ ਦੀ ਤਿਆਰੀ ਕਰਨ 'ਚ ਲੱਗੇ ਧਵਨ, ਦੇਖੋ ਪ੍ਰੈਕਟਿਸ ਦੀ ਸਪੈਸ਼ਲ ਵੀਡੀਓ
Thursday, Jul 25, 2019 - 10:53 AM (IST)

ਸਪੋਰਟਸ ਡੈਸਕ— ਆਈ. ਸੀ. ਸੀ. ਵਰਲਡ ਕੱਪ 'ਚੋਂ ਸੱਟ ਕਾਰਣ ਬਾਹਰ ਹੋਇਆ ਭਾਰਤੀ ਕ੍ਰਿਕਟ ਟੀਮ ਦਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ 3 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਵੈਸਟਇੰਡੀਜ਼ ਦੌਰੇ ਲਈ ਤਿਆਰੀਆਂ 'ਚ ਡਟ ਗਿਆ ਹੈ। ਧਵਨ ਇੰਗਲੈਂਡ 'ਚ ਖਤਮ ਹੋਏ ਵਰਲਡ ਕੱਪ 'ਚ ਜ਼ਖਮੀ ਹੋ ਗਿਆ ਸੀ। ਧਵਨ ਆਸਟਰੇਲੀਆ ਖਿਲਾਫ ਬੱਲੇਬਾਜ਼ੀ ਦੌਰਾਨ ਪੈਟ ਕਮਿੰਸ ਦੀ ਗੇਂਦ 'ਤੇ ਅੰਗੂਠੇ 'ਤੇ ਸੱਟ ਲੱਗੀ ਸੀ। ਇਸ ਤੋਂ ਬਾਅਦ ਉਸ ਨੂੰ ਵਿਸ਼ਵ ਕੱਪ ਦੇ ਵਿਚਾਲੇ ਹੀ ਬਾਹਰ ਹੋਣਾ ਪਿਆ ਸੀ। ਹਾਲਾਂਕਿ ਧਵਨ ਦੇ ਤਾਜ਼ੀ ਵੀਡੀਓ ਨਾਲ ਉਸ ਦੀ ਫਿੱਟਨੈੱਸ ਨੂੰ ਲੈ ਕੇ ਹਾਂ-ਖੱਖੀ ਸੰਕੇਤ ਮਿਲ ਰਹੇ ਹਨ।
ਸਲਾਮੀ ਬੱਲੇਬਾਜ਼ ਨੇ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਸਾਈਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ 'ਚ ਉਹ ਨੈੱਟ 'ਤੇ ਅਭਿਆਸ ਕਰ ਰਿਹਾ ਹੈ। ਉਹ ਇਸ ਵੀਡੀਓ 'ਚ ਕੈਚ ਲੈਣ ਦਾ ਅਭਿਆਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਧਵਨ ਨੂੰ ਵੈਸਟਇੰਡੀਜ਼ ਦੌਰੇ 'ਚ ਸਾਰਿਆਂ ਫਾਰਮੈੱਟਸ 'ਚ ਸ਼ਾਮਲ ਕੀਤਾ ਗਿਆ ਹੈ।
Working on my reflexes! Let's see who can guess my accurate reaction time?
A post shared by Shikhar Dhawan (@shikhardofficial) on Jul 23, 2019 at 4:35am PDT