ਸਲਾਮੀ ਬੱਲੇਬਾਜ਼ ਦੇ ਰੂਪ ''ਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਧਵਨ ਨੇ ਬਣਾਇਆ ਇਹ ਰਿਕਾਰਡ

Tuesday, Jul 20, 2021 - 12:20 AM (IST)

ਕੋਲੰਬੋ- ਭਾਰਤ ਦੇ ਸਟੈਂਡ-ਇੰਨ ਸਫੇਦ-ਬਾਲ ਕਪਤਾਨ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਲਾਮੀ ਬੱਲੇਬਾਜ਼ ਦੇ ਰੂਪ ਵਿਚ 10,000 ਦੌੜਾਂ ਪੂਰੀਆਂ ਕਰ ਲਈਆਂ ਹਨ। ਖੱਬੇ ਹੱਥ ਦੇ ਬੱਲੇਬਾਜ਼ ਨੇ ਐਤਵਾਰ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨ ਡੇ ਵਿਚ ਸ਼੍ਰੀਲੰਕਾ ਵਿਰੁੱਧ ਇਹ ਉਪਲੱਬਧੀ ਹਾਸਲ ਕੀਤੀ।

ਇਹ ਖ਼ਬਰ ਪੜ੍ਹੋ- ਸ਼ਾਕਿਬ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਹਰਾਇਆ


ਵਰਿੰਦਰ ਸਹਿਵਾਗ, ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ ਤੇ ਰੋਹਿਤ ਸ਼ਰਮਾ ਉਹ ਚਾਰ ਭਾਰਤੀ ਬੱਲੇਬਾਜ਼ਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਇਕ ਸਲਾਮੀ ਬੱਲੇਬਾਜ਼ ਦੇ ਰੂਪ ਵਿਚ 10,000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਸ਼੍ਰੀਲੰਕਾ ਵਿਰੁੱਧ ਪਹਿਲੇ ਵਨ ਡੇ ਵਿਚ ਧਵਨ 50 ਓਵਰਾਂ ਦੇ ਸਵਰੂਪ ਵਿਚ 6000 ਦੌੜਾਂ ਬਣਾਉਣ ਵਾਲੇ 10ਵੇਂ ਭਾਰਤੀ ਬੱਲੇਬਾਜ਼ ਵੀ ਬਣੇ। ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ, ਐੱਮ. ਐੱਸ. ਧੋਨੀ, ਮੁਹੰਮਦ ਅਜ਼ਹਰੂਦੀਨ, ਰੋਹਿਤ ਸ਼ਰਮਾ, ਯੁਵਰਾਜ ਸਿੰਘ, ਵਰਿੰਦਰ ਸਹਿਵਾਗ ਸਮੇਤ ਹੋਰ 9 ਬੱਲੇਬਾਜ਼ ਹਨ, ਜਿਨ੍ਹਾਂ ਨੇ ਵਨ ਡੇ ਸਵਰੂਪ ਵਿਚ 6000 ਤੋਂ ਜ਼ਿਆਦਾਂ ਦੌੜਾਂ ਬਣਾਈਆਂ ਹਨ।

ਇਹ ਖ਼ਬਰ ਪੜ੍ਹੋENG vs PAK : ਇੰਗਲੈਂਡ ਨੇ ਪਾਕਿ ਨੂੰ 45 ਦੌੜਾਂ ਨਾਲ ਹਰਾਇਆ


ਸ਼ਿਖਰ ਧਵਨ (86) ਅਤੇ ਇਸ਼ਾਨ ਕਿਸ਼ਨ (59) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਵਨ ਡੇ ਵਿਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਜੇ ਹੋਏ 9 ਵਿਕਟਾਂ 'ਤੇ 262 ਦੌੜਾਂ ਬਣਾਈਆਂ ਸਨ। ਭਾਰਤ ਵਲੋਂ ਕੁਲਦੀਪ ਯਾਦਵ, ਯੁਜਵੇਂਦਰ ਚਾਹਲ ਅਤੇ ਦੀਪਰ ਚਾਹਰ ਨੇ 2-2 ਵਿਕਟਾਂ ਹਾਸਲ ਕੀਤੀਆਂ। ਦੂਜਾ ਵਨ ਡੇ ਮੁਕਾਬਲਾ ਮੰਗਲਵਾਰ ਨੂੰ ਖੇਡਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News