ਜ਼ਖਮੀ ਹੋਣ ਤੋਂ ਬਾਅਦ ਵੀ ਕ੍ਰੀਜ਼ ''ਤੇ ਖੜ੍ਹੇ ਰਹੇ ਧਵਨ, ਖੇਡੀ 117 ਦੌੜਾਂ ਦੀ ਵੱਡੀ ਪਾਰੀ

06/10/2019 3:49:13 AM

ਸਪੋਰਟਸ ਡੈੱਕਸ— ਆਸਟਰੇਲੀਆ ਵਿਰੁੱਧ ਲੰਡਨ ਦੇ ਕੇਨਿੰਗਟਨ ਓਵਲ ਮੈਦਾਨ 'ਚ ਭਾਰਤੀ ਓਪਨਰ ਬੱਲੇਬਾਜ਼ ਸ਼ਿਖਰ ਧਵਨ ਨੇ 117 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਪਰ ਇਹ ਪਾਰੀ ਧਵਨ ਦੇ ਲਈ ਆਸਾਨ ਨਹੀਂ ਸੀ ਕਿਉਂਕਿ ਇਸ ਪਾਰੀ ਦੇ ਵਿਚ ਧਵਨ ਜ਼ਖਮੀ ਹੋ ਗਏ। ਆਸਟਰੇਲੀਆਈ ਖਿਡਾਰੀ ਪੇਟ ਕਮਿੰਸ ਦੀ ਇਕ ਗੇਂਦ ਉਸਦੇ ਅੰਗੂਠੇ 'ਤੇ ਲੱਗੀ, ਜਿਸ ਤੋਂ ਬਾਅਦ ਫਿਜ਼ੀਓਥੈਰੇਪਿਸਟ ਨੂੰ ਮੈਦਾਨ 'ਤੇ ਆਉਣਾ ਪਿਆ ਪਰ ਜ਼ਖਮੀ ਹੋਣ ਦੇ ਬਾਵਜੂਦ ਵੀ ਧਵਨ ਕ੍ਰੀਜ਼ 'ਤੇ ਖੜ੍ਹੇ ਰਹੇ ਤੇ ਲੰਮੀ ਪਾਰੀ ਖੇਡੀ।

PunjabKesari
ਦਰਅਸਲ ਭਾਰਤ ਦੀ ਬੱਲੇਬਾਜ਼ੀ ਦੇ ਦੌਰਾਨ 9ਵਾਂ ਓਵਰ ਕਰਵਾਉਣ ਆਏ ਕਮਿੰਸ ਨੇ ਜਦੋਂ ਓਵਰ ਦੀ ਚੌਥੀ ਗੇਂਦ ਕਰਵਾਈ ਤਾਂ ਧਵਨ ਉਸਦੇ ਸਾਹਮਣੇ ਸੀ। ਇਹ ਗੇਂਦ ਧਵਨ ਦੇ ਅੰਗੂਠੇ 'ਤੇ ਲੱਗੀ ਜਿਸ ਤੋਂ ਬਾਅਦ ਧਵਨ ਦੇ ਦਰਦ ਹੋਈ। ਇਸ ਤੋਂ ਬਾਅਦ ਜਾਂਚ ਦੇ ਲਈ ਫਿਜ਼ੀਓ ਨੂੰ ਮੈਦਾਨ 'ਚ ਆਉਣਾ ਪਿਆ ਤੇ ਉਸ ਨੂੰ ਮੁਢਲੀ ਸਹਾਇਤਾ ਦਿੱਤੀ। ਧਵਨ ਜਦੋਂ ਜ਼ਖਮੀ ਹੋਏ ਤਾਂ ਉਸ ਨੇ 24 ਦੌੜਾਂ ਬਣਾਈਆਂ ਸਨ ਪਰ ਇਸ ਸੱਟ ਤੋਂ ਬਾਅਦ ਵੀ ਧਵਨ ਰੁਕੇ ਨਹੀਂ ਤੇ 117 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ।

PunjabKesari
ਜ਼ਖਮੀ ਹੋਣ ਤੋਂ ਬਾਅਦ ਆਸਟਰੇਲੀਆਈ ਪਾਰੀ ਦੇ ਦੌਰਾਨ ਧਵਨ ਫੀਲਡਿੰਗ ਕਰਨ ਮੈਦਾਨ 'ਚ ਨਹੀਂ ਉਤਰੇ ਤੇ ਉਸਦੀ ਜਗ੍ਹਾ ਰਵਿੰਦਰ ਜਡੇਜਾ ਨੂੰ ਭੇਜਿਆ ਗਿਆ। ਇਸ ਦੌਰਾਨ ਉਸਦੇ ਅੰਗੂਠੇ 'ਤੇ ਟੇਪ ਲਗੀ ਹੋਈ ਸੀ।

PunjabKesari


Gurdeep Singh

Content Editor

Related News