PPE ਕਿਟ ਪਹਿਨ ਕੇ ਡਾਂਸ ਕਰਦੀ ਨਜ਼ਰ ਆਈ ਚਾਹਲ ਦੀ ਮੰਗੇਤਰ, ਵੇਖੋ ਵੀਡੀਓ

Wednesday, Aug 12, 2020 - 02:16 PM (IST)

PPE ਕਿਟ ਪਹਿਨ ਕੇ ਡਾਂਸ ਕਰਦੀ ਨਜ਼ਰ ਆਈ ਚਾਹਲ ਦੀ ਮੰਗੇਤਰ, ਵੇਖੋ ਵੀਡੀਓ

ਸਪੋਰਟਸ ਡੈਸਕ– ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਦੀ ਹੋਣ ਵਾਲੀ ਪਤਨੀ ਧਨਸ਼੍ਰੀ ਵਰਮਾ ਹਾਲ ਹੀ ’ਚ ਪੀ.ਪੀ.ਈ. ਕਿਟ ’ਚ ਨਜ਼ਰ ਆਈ ਹੈ। ਇਸ ਦੀ ਉਸ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਚਾਹਲ ਅਤੇ ਧਨਸ਼੍ਰੀ ਦਾ ਹਾਲ ਹੀ ’ਚ ਰੋਕਾ ਹੋਇਆ ਹੈ ਅਤੇ ਦੋਵਾਂ ਨੇ ਸੋਸ਼ਲ ਮੀਡੀਆ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। 

ਧਨਸ਼੍ਰੀ ਵਰਮਾਨੇ ਇੰਸਟਾਗ੍ਰਾਮ ਅਤੇ ਆਪਣੇ ਯੂਟਿਊਬ ਚੈਨਲ ’ਤੇ ਡਾਂਸ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਹ ਪੀ.ਪੀ.ਈ. ਕਿਟ ਪਹਿਨੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਟੋਨੀ ਕੱਕੜ ਦੇ ਮਸ਼ਹੂਰ ਗਾਣੇ ਕੁਰਤਾ ਪਜਾਮਾ ’ਤੇ ਡਾਂਸ ਕੀਤਾ ਹੈ। ਹਾਲਾਂਕਿ ਇਸ ਵਿਚ ਡਰਨ ਵਾਲੀ ਗੱਲ ਕੋਈ ਨਹੀਂ ਹੈ ਕਿਉਂਕਿ ਉਸ ਨੂੰ ਕੁਝ ਨਹੀਂ ਹੋਇਆ ਹੈ। ਇਹ ਸਿਰਫ ਇਕ ਡਾਂਸ ਵੀਡੀਓ ਹੀ ਹੈ। ਧਨਸ਼੍ਰੀ ਇਕ ਡਾਂਸਰ ਹੈ ਅਤੇ ਅਜਿਹੀਆਂ ਡਾਂਸ ਦੀਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਹ ਪੀ.ਪੀ.ਈ. ਕਿਟ ਪਹਿਨ ਕੇ ਡਾਂਸ ਕਰਦੀ ਨਜ਼ਰ ਆਈ ਹੈ। 

 

 
 
 
 
 
 
 
 
 
 
 
 
 
 

My Kurta Pajama is my safety kit 🤙🏻❤️ FULL VIDEO LINK IN BIO Take all the precautions needed and stay safe 🙏🏻 . Music: Kurta pajama @tonykakkar Choreography: yours truly Can’t miss out on this song @rahuldid @shehnaazgill . . . . . . #dhanashreeverma #dance #kurtapajama #tonykakkar #youtube

A post shared by Dhanashree Verma (@dhanashree9) on Aug 11, 2020 at 1:40am PDT

ਧਨਸ਼੍ਰੀ ਨੇ ਇਸ ਵੀਡੀਓ ਨੂੰ ਏਅਰਪੋਰਟ ’ਤੇ ਰਿਕਾਰਡ ਕੀਤਾ ਹੈ। ਇੰਸਟਾਗ੍ਰਾਮ ’ਤੇ ਉਸ ਦੀ ਇਸ ਵੀਡੀਓ ਨੂੰ 3.60 ਲੱਖ ਜਦਕਿ ਯੂਟਿਊਬ ’ਤੇ 57 ਹਜ਼ਾਰ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ। ਉਥੇ ਹੀ ਉਸ ਦੇ ਡਾਂਸ ਮੂਵਜ਼ ਵੇਖ ਕੇ ਲੋਕਾਂ ਨੇ ਕੁਮੈਂਟਸ ਵੀ ਕੀਤੇ ਹਨ। ਜ਼ਿਕਰਯੋਗ ਹੈ ਕਿ ਧਨਸ਼੍ਰੀ ਡਾਕਟਰ, ਯੂਟਿਊਬਰ ਅਤੇਕੋਰੀਓਗ੍ਰਾਫਰ ਹੈ। ਧਨਸ਼੍ਰੀ ਅਤੇ ਚਾਹਲ ਨੇ ਕੁਝ ਦਿਨ ਪਹਿਲਾਂ ਹੀ ਰੋਕਾ ਕੀਤਾ ਸੀ ਪਰ ਅਜੇ ਦੋਵਾਂ ਦੇ ਵਿਆਹ ਦੀ ਕੋਈ ਤਾਰੀਖ਼ ਸਾਹਮਣੇ ਨਹੀਂ ਆਈ। 


author

Rakesh

Content Editor

Related News