ਧਨਲਕਸ਼ਮੀ ਨੇ ਪੀ. ਟੀ. ਊਸ਼ਾ ਦਾ ਤੋੜਿਆ ਰਿਕਾਰਡ
Friday, Mar 19, 2021 - 04:53 PM (IST)
![ਧਨਲਕਸ਼ਮੀ ਨੇ ਪੀ. ਟੀ. ਊਸ਼ਾ ਦਾ ਤੋੜਿਆ ਰਿਕਾਰਡ](https://static.jagbani.com/multimedia/2021_3image_16_53_263150922dhanalakshmi.jpg)
ਪਟਿਆਲਾ(ਭਾਸ਼ਾ) – ਤਾਮਿਲਨਾਡੂ ਦੀ ਐੱਸ. ਧਨਲਕਸ਼ਮੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਫੈੱਡਰੇਸ਼ਨ ਕੱਪ ਰਾਸ਼ਟਰੀ ਸੀਨੀਅਰ ਐਥਲੈਟਿਕਸ ਚੈਂਪੀਅਨਸਿਪ ਵਿਚ ਮਹਿਲਾਵਾਂ ਦੀ 200 ਮੀਟਰ ਦੌੜ ਵਿਚ ਹਿਮਾ ਦਾਸ ਨੂੰ ਪਿੱਛੇ ਛੱਡਿਆ ਤੇ ਨਵਾਂ ਮੀਟ ਰਿਕਾਰਡ ਬਣਾਇਆ।
ਇਸ ਤੋਂ ਪਹਿਲਾਂ 100 ਮੀਟਰ ਫਾਈਨਲ ਵਿਚ ਦੂਤੀ ਚੰਦ ਨੂੰ ਹਰਾਉਣ ਵਾਲੀ ਧਨਲਕਸ਼ਮੀ ਨੇ 23.26 ਸਕਿੰਟ ਦਾ ਸਮਾਂ ਕੱਢਿਆ ਤੇ ਪੀ. ਟੀ. ਊਸ਼ਾ ਦਾ 1998 ਵਿਚ ਚੇਨਈ ਵਿਚ ਬਣਾਇਆ ਗਿਆ 23.80 ਸਕਿੰਟ ਦਾ ਮੀਟ ਰਿਕਾਰਡ ਤੋੜਿਆ। ਲੰਬੇ ਆਰਮ ਤੋਂ ਬਾਅਦ ਵਾਪਸੀ ਕਰਨ ਵਾਲੀ ਸਵਪਨਾ ਬਰਮਨ ਨੇ ਹੈਪਟਾਥਲਾਨ ਵਿਚ 5636 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਕੇਰਲ ਦੀ ਮਰੀਨਾ ਜਾਰਜ ਦੂਜੇ ਸਥਾਨ ’ਤੇ ਰਹੀ।