ਸਥਾਨਕ ਮਜ਼ਦੂਰਾਂ ਦੇ ਹਮਲੇ ’ਚ ਢਾਕਾ ਪ੍ਰੀਮੀਅਰ ਲੀਗ ਦੇ ਮੈਚ ਅਧਿਕਾਰੀ ਵਾਲ-ਵਾਲ ਬਚੇ
Sunday, Jun 13, 2021 - 04:48 PM (IST)
ਢਾਕਾ— ਢਾਕਾ ਪ੍ਰੀਮੀਅਰ ਲੀਗ (ਡੀ. ਪੀ. ਐੱਲ.) ਨਾਲ ਜੁੜੇ ਦੋ ਮੈਚ ਰੈਫ਼ਰੀ ਤੇ ਛੇ ਅੰਪਾਇਰ ਉਸ ਸਮੇਂ ਵਾਲ-ਵਲ ਬਚੇ ਜਦੋਂ ਉਹ ਪ੍ਰਦਰਸ਼ਨਕਾਰੀਆਂ ਤੇ ਪੁਲਸ ਵਿਚਾਲੇ ਝੜਪ ’ਚ ਫਸ ਗਏ ਸਨ। ਖ਼ਬਰਾਂ ਮੁਤਾਬਕ ਜਿਸ ਕਾਰ ’ਚ ਇਹ ਅੱਠ ਮੈਚ ਅਧਿਕਾਰੀ ਸਵਾਰ ਸਨ ਉਸ ’ਤੇ ਸ਼ਨੀਵਾਰ ਨੂੰ ਸਾਵਰ ਉਦਯੋਗਿਕ ਖੇਤਰ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕੱਪੜਾ ਮਜ਼ਦੂਰ ਤੇ ਪੁਲਸ ਵਿਚਾਲੇ ਝੜਪ ਦੇ ਦੌਰਾਨ ਹਮਲਾ ਕੀਤਾ ਗਿਆ।’’
ਰਿਪੋਰਟ ’ਚ ਕਿਹਾ ਗਿਆ ਹੈ, ‘‘ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪ੍ਰਦਰਸ਼ਨ ਕਾਰਨ ਇਸ ਖੇਤਰ ’ਚ ਫਸੀਆਂ ਹੋਰ ਕਾਰਾਂ ’ਤੇ ਵੀ ਹਮਲਾ ਕੀਤਾ ਗਿਆ।’’ ਇਸ ’ਚ ਕਿਹਾ ਗਿਆ ਹੈ, ‘‘ਮੈਚ ਅਧਿਕਾਰੀ ਸਥਾਨਕ ਪੁਲਸ ਤੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਸੁਰੱਖਿਆ ਅਧਿਕਾਰੀਆਂ ਦੀ ਮਦਦ ਨਾਲ ਬਚਣ ’ਚ ਸਫ਼ਲ ਰਹੇ। ਉਨ੍ਹਾਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ।’’ ਇਸ ਕਾਰਨ ਢਾਕਾ ਪ੍ਰੀਮੀਅਰ ਲੀਗ ਦਾ ਮੈਚ ਅੱਧੇ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ।