ਦੇਵੇਂਦ੍ਰ ਝਾਝਰੀਆ ਨੇ PCI ਮੁਖੀ ਅਹੁਦੇ ਲਈ ਭਰਿਆ ਨਾਮਜ਼ਦਗੀ ਪੱਤਰ
Thursday, Feb 29, 2024 - 10:48 AM (IST)

ਨਵੀਂ ਦਿੱਲੀ- 2 ਵਾਰ ਦੇ ਪੈਰਾਲੰਪਿਕ ਸੋਨ ਤਮਗਾ ਜੇਤੂ ਦੇਵੇਂਦ੍ਰ ਝਾਝਰੀਆ ਨੇ ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਦੀਆਂ 9 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਵਿਚ ਮੁਖੀ ਅਹੁਦੇ ਲਈ ਬੁੱਧਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤਾ। ਜੈਵਲਿਨ ਥ੍ਰੋਅ ਐਥਲੀਟ 42 ਸਾਲਾ ਝਾਝਰੀਆ ਨੇ 2004 ਤੇ 2016 ਪੈਰਾਲੰਪਿਕ ਖੇਡਾਂ ’ਚ ਸੋਨ ਤਮਗੇ ਜਿੱਤੇ ਸਨ। ਉਸ ਨੇ 2021 ਵਿਚ ਟੋਕੀਓ ਪੈਰਾਲੰਪਿਕ ਵਿਚ ਚਾਂਦੀ ਤਮਗਾ ਹਾਸਲ ਕੀਤਾ ਸੀ।