ਕੋਰੋਨਾ ਤੋਂ ਠੀਕ ਹੋਏ ਦੇਵਦੱਤ ਨੂੰ ਸਿੱਧੇ ਬਾਇਓ ਬਬਲ ''ਚ ਐਂਟਰੀ, ਦੂਜੀਆਂ ਟੀਮਾਂ ਨਾਰਾਜ਼

Saturday, Apr 10, 2021 - 02:59 AM (IST)

ਕੋਰੋਨਾ ਤੋਂ ਠੀਕ ਹੋਏ ਦੇਵਦੱਤ ਨੂੰ ਸਿੱਧੇ ਬਾਇਓ ਬਬਲ ''ਚ ਐਂਟਰੀ, ਦੂਜੀਆਂ ਟੀਮਾਂ ਨਾਰਾਜ਼

ਚੇਨਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪੱਡੀਕਲ ਨੂੰ ਟੀਮ ਦੇ ਬਾਇਓ ਬਬਲ 'ਚ ਸਿੱਧੇ ਤੌਰ 'ਤੇ ਐਂਟਰੀ ਦੇਣ 'ਤੇ ਆਈ. ਪੀ. ਐੱਲ. ਦੀਆਂ ਦੂਜੀਆਂ ਟੀਮਾਂ ਨਾਰਾਜ਼ ਹੋ ਗਈਆਂ ਹਨ। ਦਰਅਸਲ ਪੱਡੀਕਲ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਪਰ ਉਸ ਦੀ ਦੂਜੀ ਰਿਪੋਰਟ ਨੈਗੇਟਿਵ ਆਈ ਤੇ ਫਿਰ ਉਸ ਨੂੰ ਸਿੱਧੇ ਬਾਇਓ ਬਬਲ 'ਚ ਸ਼ਾਮਲ ਕਰ ਲਿਆ ਗਿਆ। ਰਿਪੋਰਟ ਅਨੁਸਾਰ ਆਈ. ਪੀ. ਐੱਲ. ਫ੍ਰੈਂਚਾਇਜ਼ੀ ਇਸ ਗੱਲ ਤੋਂ ਨਾਰਾਜ਼ ਹਨ ਕਿ ਪੱਡੀਕਲ ਨੂੰ ਨਿਰਧਾਰਿਤ ਸੱਤ ਦਿਨਾਂ ਦਾ ਕੁਆਰੰਟੀਨ ਪੀਡੀਅਰਡ ਪੂਰਾ ਕੀਤੇ ਬਿਨਾਂ ਬਾਇਓ ਬਬਲ 'ਚ ਐਂਟਰੀ ਦੇ ਦਿੱਤੀ ਗਈ।

ਇਹ ਖ਼ਬਰ ਪੜ੍ਹੋ- MI v RCB : ਬੈਂਗਲੁਰੂ ਨੇ ਉਦਘਾਟਨੀ ਮੈਚ 'ਚ ਖੋਲ੍ਹਿਆ ਜਿੱਤ ਦਾ ਖਾਤਾ, ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ


ਜ਼ਿਕਰਯੋਗ ਹੈ ਕਿ ਪੱਡਕੀਲ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਤੇ ਉਸ ਦਾ ਟੈਸਟ ਨੈਗੇਟਿਵ ਆਉਣ 'ਤੇ ਉਸ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਦੱਸਿਆ ਕਿ ਪੱਡੀਕਲ ਸੱਟ ਕਾਰਨ ਮੁੰਬਈ ਇੰਡੀਅਜ਼ ਵਿਰੁੱਧ ਖੇਡੇ ਜਾ ਰਹੇ ਪਹਿਲੇ ਮੁਕਾਬਲੇ 'ਚ ਖੇਡਣ ਨਹੀਂ ਉਤਰੇ ਹਨ। ਬੈਂਗਲੁਰੂ ਦੇ ਬੁਲਾਰਾ ਨੇ ਕਿਹਾ ਕਿ ਪੱਡੀਕਲ ਦੇ ਤਿੰਨ ਕੋਰੋਨਾ ਟੈਸਟ ਨੈਗੇਟਿਵ ਸਨ ਤੇ ਅਸੀਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਿਯਮਾਂ ਦੀ ਪਾਲਣਾ ਕੀਤੀ ਹੈ।

ਇਹ ਖ਼ਬਰ ਪੜ੍ਹੋ-  MI v RCB : ਫੀਲਡਿੰਗ ਦੌਰਾਨ ਜ਼ਖਮੀ ਹੋਏ ਕੋਹਲੀ, ਫਿਰ ਵੀ ਕੀਤੀ ਬੱਲੇਬਾਜ਼ੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News