ਚੈਂਪੀਅਨਸ ਟ੍ਰਾਫੀ 'ਚ ਜਿੱਤ ਦੇ ਬਾਵਜੂਦ ਭਾਰਤ ਤੋਂ ਕਿਤੇ ਪਿੱਛੇ ਪਾਕਿ

06/19/2017 10:40:34 PM

ਦੁੰਬਈ— ਪਾਕਿਸਤਾਨ ਟੀਮ ਚੈਂਪੀਅਨਸ ਟਰਾਫੀ 'ਚ ਖਿਤਾਬੀ ਜਿੱਤ ਤੋਂ ਬਾਅਦ ਬੀ. ਸੀ. ਸੀ. ਆਈ. ਵਨ ਡੇ ਰੈਕਿੰਗ 'ਚ ਦੋ ਦੂਜੇ ਸਥਾਨ ਤੋਂ 6ਵੇਂ ਸਥਾਨ 'ਤੇ ਪਹੁੰਚ ਗਈ ਹੈ। ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਭਾਰਤੀ ਟੀਨ ਤੀਜੇ ਨੰਬਰ 'ਤੇ ਕਾਇਮ ਹੈ। ਪਾਕਿਸਤਾਨ ਨੇ ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਪਿੱਛੇ ਛੱਡ ਦਿੱਤਾ ਅਤੇ 2019 ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਦੇ ਨੇੜੇ ਕਦਮ ਵਧਾ ਲਿਆ ਜਿਸ ਦੇ ਲਈ ਮੇਜਬਾਨ ਇੰਗਲੈਂਡ ਅਤੇ 30 ਸਤੰਬਰ ਤੱਕ ਅਗਲੀ ਸੱਤ ਉੱਚੀ ਰੈਕਿੰਗ ਵਾਲਿਆ ਟੀਮਾਂ ਸਿੱਧਾ ਪ੍ਰਵੇਸ਼ ਕਰਨਗੀਆਂ। ਪਾਕਿਸਤਾਨ ਨੂੰ ਚਾਰ ਅੰਕ ਨਾਲ ਫਾਇਦਾ ਹੋਇਆ, ਜਿਸ ਨਾਲ ਉਸ ਦੇ 95 ਅੰਕ ਹੋ ਗਏ ਹਨ ਕਿਉਂਕਿ ਉਸ ਨੇ ਟੂਰਨਾਮੈਂਟ ਦੌਰਾਨ ਉੱਚੀ  ਰੈਕਿੰਗ ਦੀ ਵਿਰੋਧੀ ਟੀਮਾਂ 'ਤੇ ਜਿੱਤ ਦਰਜ ਕੀਤੀ ਜਿਸ 'ਚ ਫਾਈਨਲ 'ਚ ਭਾਰਤ ਖਿਲਾਫ ਅਤੇ ਇੰਗਲੈਂਡ 'ਤੇ ਸੈਮੀਫਾਈਨਲ 'ਚ 8 ਵਿਕਟਾਂ ਦੀ ਫਤਹ ਸ਼ਾਮਲ ਹੈ। ਹੋਰ ਟੀਮਾਂ ਦੀ ਰੈਕਿੰਗ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ ਜਿਸ 'ਚ ਦੱਖਣੀ ਅਫਰੀਕਾ ਸਿਖਰ 'ਤੇ ਹੈ ਹਾਲਾਕਿ ਭਾਰਤ, ਇੰਗਲੈਂਡ ਅਤੇ ਬੰਗਲਾਦੇਸ਼ ਸਾਰਿਆ ਨੇ 1-1 ਅੰਕ ਗੁਆ ਲਿਆ ਹੈ।
ਵਨ ਡੇ ਰੈਕਿੰਗ 'ਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਸੈਮੀਫਾਈਨਲ 'ਚ ਅਜੇਤੂ 123 ਦੌੜਾਂ ਦੀ ਪਾਰੀ ਖੇਡਣ ਨਾਲ ਤਿੰਨ ਅੰਕ ਦਾ ਫਾਇਦਾ ਹੋਇਆ ਜਿਸ ਨਾਲ ਉਹ 10ਵੇਂ ਸਥਾਨ 'ਤੇ ਪਹੁੰਚ ਗਏ ਜਦੋਂ ਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ (ਚਾਰ ਅੰਕ ਦੇ ਫਾਇਦੇ ਨਾਲ ਸੰਯੁਕਤ 10ਵੇਂ ਸਥਾਨ 'ਤੇ) ਅਤੇ ਜਸਪ੍ਰੀਤ ਬੁਮਰਾਹ (19 ਅੰਕ ਦੇ ਨਾਲ 24 ਵੇਂ ਸਥਾਨ 'ਤੇ) ਨੂੰ ਵੀ ਫਾਇਦਾ ਮਿਲਿਆ ਹੈ।
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਅਤੇ ਸਲਾਮੀ ਬੱਲੇਬਾਜ਼ ਫਖਰ ਜਮਾਂ ਨੂੰ ਕਾਫੀ ਫਾਇਦਾ ਹੋਇਆ ਹੈ ਹਸਨ ਨੇ 13 ਵਿਕਟਾਂ ਹਾਸਲ ਕੀਤੀਆਂ ਜਿਸ ਨੂੰ 'ਪਲੇਆਫ ਦ ਟੂਰਨਾਮੈਂਟ' ਚੁਣਿਆ ਗਿਆ। ਉਸ ਨੂੰ 12 ਸਥਾਨ ਦਾ ਲਾਭ ਹੋਇਆ ਹੈ, ਜਿਸ ਨਾਲ ਉਹ ਰੈਕਿੰਗ 'ਚ 7ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਮੁਹੰਮਦ ਆਮਿਰ ਸੈਮੀਫਾਈਨਲ 'ਚ ਸੱਟ ਦੇ ਕਾਰਨ ਨਹੀਂ ਖੇਡ ਸਕਿਆ ਸੀ ਪਰ ਫਾਈਨਲ 'ਚ 16 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕਰਨ ਨਾਲ 16 ਵੇਂ ਸਥਾਨ ਛਲਾਂਗ ਲਗਾਈ ਹੈ ਅਤੇ ਉਹ 21 ਵੇਂ ਨੰਬਰ 'ਤੇ ਕਾਬਜ ਹੋ ਗਿਆ ਹੈ। ਇਸ ਤੋਂ ਬਾਅਦ ਜੁਨੈਦ ਖਾਨ 9ਵੇਂ ਸਥਾਨ ਦੇ ਫਾਇਦੇ ਨਾਲ 47ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਪਲੇਆਫ ਦ ਮੈਚ ' ਰਹੇ ਫਖਰ ਨੇ ਫਾਈਨਲ 'ਚ 114 ਅਤੇ ਫਾਈਨਲ 'ਚ 57 ਦੌੜਾਂ ਬਣਾਈਆਂ ਸੀ। ਜਿਸ ਨਾਲ ਉਹ ਮਹਜ ਚਾਰ ਵਨ ਡੇ ਤੋਂ ਬਾਅਦ ਹੀ ਸਿਖਰ 'ਤੇ ਪਹੁੰਚੇ ਮੁਹੰਮਦ ਹਫੀਜ ਵੀ ਦੋ ਸਥਾਨ 'ਤੇ ਚੜ੍ਹ ਕੇ 20ਵੀਂ ਰੈਕਿੰਗ 'ਤੇ ਜਦੋ2 ਕਿ ਸਲਾਮੀ ਬੱਲੇਬਾਜ਼ ਅਜਹਰ ਅਲੀ 11 ਸਥਾਨ ਦੇ ਫਾਇਦੇ ਨਾਲ 31ਵੇਂ ਸਥਾਨ 'ਤੇ ਪਹੁੰਚਗੀਆਂ।
ਬੰਗਲਾਦੇਸ਼ ਕਪਤਾਨ ਮਸ਼ਰਫੀ ਮੁਰਤਜਾ ਨੂੰ ਗੇਂਦਬਾਜਾਂ ਦੀ ਰੈਕਿੰਗ 'ਚ ਤਿੰਨ ਸਥਾਨ ਦਾ ਲਾਭ ਹੋਇਆ, ਉਹ 15 ਵੇਂ ਸਥਾਨ 'ਤੇ ਜਦੋਂ ਕਿ ਬੱਲੇਬਾਜ਼ਾਂ ਦੀ ਸੂਚੀ 'ਚ ਸਲਾਮੀ ਬੱਲੇਬਾਜ਼ 16ਵੇਂ ਸਥਾਨ 'ਤੇ ਪਹੁੰਚੇ। ਸੈਮੀਫਾਈਨਲ 'ਚ ਹਾਰ ਜਾਣ ਵਾਲੀ ਇੰਗਲੈਂਡ ਟੀਮ ਦੇ ਚਾਰ ਬੱਲੇਬਾਜ਼ ਸਿਖਰ 20 ਦੀ ਸੂਚੀ 'ਚ ਸ਼ਾਮਲ ਹੈ। ਜੋ ਰੂਟ ਚੌਥੇ ਐਲੇਕਸ ਹੇਲਸ 17ਵੇਂ ਇਓਨ ਮੋਰਗਨ 18ਵੇਂ ਅਤੇ ਜੋਸ ਬਟਲਰ 19ਵੇਂ 'ਤੇ ਬਰਕਰਾਰ ਹੈ।


Related News