ਹਾਰ ਦੇ ਬਾਵਜੂਦ ਆਇਰਿਸ਼ ਖਿਡਾਰੀ ਨੇ ਅਜਿਹਾ ਕਰ ਕੇ ਕੀਤਾ ਸਭ ਨੂੰ ਹੈਰਾਨ

Thursday, Jun 28, 2018 - 01:25 PM (IST)

ਹਾਰ ਦੇ ਬਾਵਜੂਦ ਆਇਰਿਸ਼ ਖਿਡਾਰੀ ਨੇ ਅਜਿਹਾ ਕਰ ਕੇ ਕੀਤਾ ਸਭ ਨੂੰ ਹੈਰਾਨ

ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਆਇਰਲੈਂਡ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ 'ਚ ਭਾਰਤੀ ਟੀਮ ਨੇ 76 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਦੋ ਟੀ-20 ਮੁਕਾਬਲੇ ਵਾਲੀ ਸੀਰੀਜ਼ 'ਚ 1-0 ਨਾਲ ਬੜ੍ਹਤ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਭਲੇ ਹੀ ਇਸ ਸੀਰੀਜ਼ ਦਾ ਪਹਿਲਾ ਮੈਚ ਜਿੱਤ ਲਿਆ ਹੋਵੇ ਪਰ ਆਇਰਲੈਂਡ ਦੇ ਇਕ ਖਿਡਾਰੀ ਨੇ ਹਾਰ ਦੇ ਬਾਵਜੂਦ ਅਜਿਹਾ ਕੰਮ ਕੀਤਾ ਜਿਸ ਨਾਲ ਉਸਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
Image result for player
ਆਇਰਲੈਂਡ ਵਲੋਂ ਇਸ ਮੈਚ 'ਚ ਖੇਡ ਰਹੇ ਤੇਜ਼ ਗੇਂਦਬਾਜ਼ ਪੀਟਰ ਚੇਜ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਭਾਰਤ ਨੇ 20 ਓਵਰਾਂ 'ਚ 5 ਵਿਕਟ ਗੁਆ ਕੇ 208 ਦੌੜਾਂ ਬਣਾਈਅਾਂ ਜਿਸ 'ਚੋਂ ਚਾਰ ਵਿਕਟਾਂ ਪੀਟਰ ਚੇਜ ਨੇ ਹਾਸਲ ਕੀਤੀਆਂ। ਉਸ ਨੇ 4 ਓਵਰਾਂ 'ਚ 35 ਦੌੜਾਂ ਖਰਚ ਕਰ ਕੇ 4 ਵਿਕਟਾਂ ਹਾਸਲ ਕੀਤੀਆਂ ਸਨ।
Image result for Ireland Peter Chase
ਪੀਟਰ ਚੇਜ ਨੇ ਆਖਰੀ ਓਵਰ 'ਚ ਭਾਰਤ ਦੇ ਤਿਨ ਮਹੱਤਵਪੂਰਨ ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਾਹ ਦਿਖਾਇਆ। ਇਹ ਉਹ ਬੱਲੇਬਾਜ਼ ਹਨ ਜਿਨ੍ਹਾਂ ਦੇ ਨਾਮ ਅੰਤਰਰਾਸ਼ਟਰੀ ਕ੍ਰਿਕਟ 'ਚ ਬਹੁਤ ਸਾਰੇ ਰਿਕਾਰਡ ਦਰਜ ਹਨ। ਚੇਜ ਨੇ ਆਖਰੀ ਓਵਰ 'ਚ ਭਾਰਤ ਦੇ ਸਾਬਕਾ ਕਪਤਾਨ ਧੋਨੀ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਦਿਗਜ ਬੱਲੇਬਾਜ਼ਾਂ ਨੂੰ ਆਊਟ ਕੀਤਾ। ਉਸਨੇ ਭਾਰਤ ਦੇ ਹਿਟ ਮੈਨ ਰੋਹਿਤ ਸ਼ਰਮਾ 97, ਮਹਿੰਦਰ ਸਿੰਘ ਧੋਨੀ 11 ਅਤੇ ਵਿਰਾਟ ਕੋਹਲੀ ਨੂੰ ਬਿਨਾ ਖਾਤਾ ਖੋਲੇ ਪਵੇਲੀਅਨ ਭੇਜ ਦਿੱਤਾ।


Related News