ਡੈਨਮਾਰਕ ਓਪਨ 2018 : ਸਾਇਨਾ ਅਤੇ ਸ਼੍ਰੀਕਾਂਤ ਪਹੁੰਚੇ ਸੈਮੀਫਾਈਨਲ ''ਚ
Saturday, Oct 20, 2018 - 11:48 AM (IST)

ਨਵੀਂ ਦਿੱਲੀ— ਡੈਨਮਾਰਕ ਓਪਨ 'ਚ ਦੋ ਭਾਰਤੀ ਖਿਡਾਰੀ ਸੈਮੀਫਾਈਨਲ 'ਚ ਪਹੁੰਚ ਗਏ ਹਨ। ਮਹਿਲਾ ਸਿੰਗਲਸ 'ਚ ਸਾਇਨਾ ਨੇਹਵਾਲ ਨੇ ਜਾਪਾਨ ਦੀ ਨਾਜੋਮੀ ਓਕੁਹਾਰਾ ਨੂੰ 58 ਮਿੰਟ ਤੱਕ ਚਲੇ ਮੁਕਾਬਲੇ 'ਚ ਪਹਿਲਾ ਗੇਮ ਗੁਆਉਣ ਦੇ ਬਾਅਦ ਹਰਾਇਆ। ਓਕੁਹਾਰਾ ਦਾ ਰੈਂਕਿੰਗ ਨੰਬਰ-7 ਹੈ। ਸਾਇਨਾ ਨੇ 17-21 ਨਾਲ ਪਹਿਲਾ ਗੇਮ ਗੁਆਇਆ, ਪਰ ਇਸ ਤੋਂ ਬਾਅਦ ਉਨ੍ਹਾਂ ਨੇ 21-16 ਅਤੇ 21-12 ਨਾਲ ਲਗਾਤਾਰ ਦੋ ਗੇਮ ਜਿੱਤਕੇ ਸੈਮੀਫਾਈਨਲ ਦਾ ਟਿਕਟ ਕਟਾ ਲਿਆ।
ਦੂਜੇ ਪਾਸੇ ਪੁਰਸ਼ ਸਿੰਗਲਸ 'ਚ ਕਿਦਾਂਬੀ ਸ਼੍ਰੀਕਾਂਤ ਨੇ ਹਮਵਤਨ ਸਮੀਰ ਵਰਮਾ ਨੂੰ 1 ਘੰਟੇ 18 ਮਿੰਟ ਤਕ ਚਲੇ ਮੁਕਾਬਲੇ 'ਚ 22-20, 19-21, 23-21 ਨਾਲ ਹਰਾਇਆ। ਸਮੀਰ ਨੇ ਪਹਿਲਾ ਗੇਮ ਗੁਆਉਣ ਦੇ ਬਾਅਦ ਦੂਜਾ ਗੇਮ ਜਿੱਤਿਆ, ਪਰ ਫਾਈਨਲ ਗੇਮ 'ਚ ਲੈਅ ਬਰਕਰਾਰ ਨਹੀਂ ਰੱਖ ਸਕੇ ਅਤੇ ਮੈਚ ਗੁਆ ਦਿੱਤਾ। ਸ਼ਨੀਵਾਰ ਨੂੰ ਕਿਦਾਂਬੀ ਦਾ ਮੁਕਾਬਲਾ ਜਾਪਾਨ ਦੇ ਕੇਂਟੋ ਮੋਮੋਟਾ ਨਾਲ ਹੋਣਾ ਹੈ, ਜਦਕਿ ਸਾਇਨਾ ਨੂੰ ਇੰਡੋਨੇਸ਼ੀਆ ਦੀ ਮਾਰੀਸਕਾ ਤੁਨਜੁੰਗ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ।