ਵਿਰਾਟ ਜਿਸ ਟੈਸਟ ''ਚ ਖੇਡਣਗੇ ਉਸਦੇ ਟਿਕਟਾਂ ਦੀ ਮੰਗ ਵਧੀ

Friday, Nov 13, 2020 - 09:39 PM (IST)

ਵਿਰਾਟ ਜਿਸ ਟੈਸਟ ''ਚ ਖੇਡਣਗੇ ਉਸਦੇ ਟਿਕਟਾਂ ਦੀ ਮੰਗ ਵਧੀ

ਸਿਡਨੀ- ਭਾਰਤ ਤੇ ਆਸਟਰੇਲੀਆ ਦੇ ਵਿਚਾਲੇ ਹੋਣ ਵਾਲੀ ਚਾਰ ਮੈਚਾਂ ਦੀ ਬਾਰਡਰ ਗਾਵਸਕਰ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੀਆਂ ਟਿਕਟਾਂ ਦੀ ਮੰਗ ਵਧ ਗਈ ਹੈ। ਸੀਰੀਜ਼ ਦਾ ਇਹ ਪਹਿਲਾ ਟੈਸਟ ਮੈਚ ਡੇ-ਨਾਈਟ 'ਚ ਹੋਵੇਗਾ ਤੇ ਐਡੀਲੇਡ ਓਵਲ 'ਚ ਖੇਡਿਆ ਜਾਵੇਗਾ। ਇਹ ਉਹ ਇਕਲੌਤਾ ਟੈਸਟ ਮੈਚ ਹੈ, ਜਿਸ 'ਚ ਵਿਰਾਟ ਕੋਹਲੀ ਖੇਡਣਗੇ। ਪਹਿਲੇ ਟੈਸਟ ਮੈਚ ਤੋਂ ਬਾਅਦ ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਲਈ ਭਾਰਤ ਆਉਣਗੇ। ਮੈਲਬੋਰਨ ਸਥਿਤ ਕੈਫੇ ਮਾਲਿਕ ਅੰਗਦ ਸਿੰਘ ਓਬਰਾਏ ਜੋ ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕ ਗਰੁੱਪ ਸਵਾਮੀ ਆਰਮੀ ਨੂੰ ਚਲਾਉਂਦੇ ਹਨ। ਉਹ ਟਿਕਟ ਵੰਡ ਪਹੇ ਹਨ ਤੇ ਗਰੁੱਪ 'ਚ ਟਿਕਟਾਂ ਦੀ ਮੰਗ ਪਹਿਲੇ ਟੈਸਟ ਮੈਚ ਦੇ ਲਈ ਬਹੁਤ ਜ਼ਿਆਦਾ ਹੈ।

PunjabKesari
ਸਿਡਨੀ ਮਾਰਨਿੰਗ ਹੇਰਾਲਡ ਨੇ ਓਬਰਾਏ ਦੇ ਹਵਾਲੇ ਤੋਂ ਲਿਖਿਆ ਹੈ- ਡੇ-ਨਾਈਟ ਟੈਸਟ ਮੈਚ ਨੂੰ ਲੈ ਕੇ ਬਹੁਤ ਦਿਲਚਸਪੀ ਹੈ ਕਿਉਂਕਿ ਇਸ ਨਾਲ ਟਿਕਟਾਂ ਦੀ ਬਹੁਤ ਮੰਗ ਹੋ ਰਹੀ ਹੈ। ਇਸ ਲਈ ਮੰਗ ਤਾਂ ਨਿਸ਼ਚਿਤ ਤੌਰ 'ਤੇ ਹੈ ਪਰ ਗੱਲ ਇਹ ਹੈ ਕਿ ਸਾਰੇ ਲਾਜਿਸਿਟਕਸ ਤੇ ਟਿਕਟਿੰਗ ਦਾ ਕੰਮ ਇਕੋ ਸਮੇਂ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਨੰਬਰਾਂ ਨੂੰ ਲੈ ਕੇ ਅਸੀਂ ਕ੍ਰਿਕਟ ਆਸਟਰੇਲੀਆ ਨਾਲ ਚਰਚਾ ਕਰ ਰਹੇ ਹਾਂ। ਉਹ ਥੋੜੇ ਬਹੁਤ ਸਕਾਰਾਤਮਕ ਦਿਖੇ ਹਨ, ਗਿਣਤੀ 25,000 ਤੋਂ ਜ਼ਿਆਦਾ ਜਾ ਸਕਦੀ ਹੈ ਪਰ ਕੌਣ ਜਾਣਦਾ ਹੈ? ਓਬਰਾਏ ਨੇ ਕੋਵਿਡ-19 ਦੇ ਕਾਰਨ ਟ੍ਰੈਫਿਕ ਪਾਬੰਦੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਕੁਝ ਸੌ ਦੇ ਨਾਲ ਸ਼ੁਰੂਆਤ ਕੀਤੀ ਸੀ, ਇਹ ਦੇਖਣ ਦੇ ਲਈ ਕਿ ਦੇਖਦੇ ਹਾਂ ਕੀ ਹੁੰਦਾ ਹੈ। ਇਹ ਸਪੱਸ਼ਟ ਹੈ ਕਿ ਸੂਬਿਆਂ ਤੇ ਦੇਸ਼ਾਂ ਦੇ ਵਿਚਾਲੇ ਟ੍ਰੈਫਿਕ ਪਾਬੰਦੀਆਂ ਦੇ ਨਾਲ ਥੋੜਾ ਬਹੁਤ ਸਮਝੌਤਾ ਕੀਤਾ ਗਿਆ ਹੈ।
ਕੋਹਲੀ ਪਹਿਲਾ ਟੈਸਟ ਮੈਚ ਖੇਡਣ ਤੋਂ ਬਾਅਦ ਆਪਣੇ ਘਰ ਆ ਜਾਣਗੇ ਤੇ ਬਾਕੀ ਦੇ ਤਿੰਨ ਟੈਸਟ ਮੈਚਾਂ 'ਚ ਹਿੱਸਾ ਨਹੀਂ ਲੈਣਗੇ। ਪਹਿਲਾ ਟੈਸਟ ਮੈਚ 17 ਤੋਂ 21 ਦਸੰਬਰ ਦੇ ਵਿਚ ਐਡੀਲੇਡ ਓਵਲ 'ਚ ਖੇਡਿਆ ਜਾਵੇਗਾ। ਇਸ ਮੈਚ ਦੇ ਲਈ ਸਟੇਡੀਅਮ ਦੀ ਗਿਣਤੀ ਤੋਂ ਅੱਧੀ ਗਿਣਤੀ ਯਾਨੀ 27,000 ਪ੍ਰਸ਼ੰਸਕਾਂ ਨੂੰ ਹੀ ਸਟੇਡੀਅਮ 'ਚ ਆਉਣ ਦੀ ਮਨਜੂਰੀ ਦਿੱਤੀ ਗਈ ਹੈ।


author

Gurdeep Singh

Content Editor

Related News