ਖੇਲੋ ਇੰਡੀਆ : ਦਿੱਲੀ ਨੇ ਜੁੱਡੋ ''ਚ 12 ਸੋਨ ਤਮਗੇ ਜਿੱਤੇ

Wednesday, Jan 16, 2019 - 07:22 PM (IST)

ਖੇਲੋ ਇੰਡੀਆ : ਦਿੱਲੀ ਨੇ ਜੁੱਡੋ ''ਚ 12 ਸੋਨ ਤਮਗੇ ਜਿੱਤੇ

ਪੁਣੇ : ਦਿੱਲੀ ਦੇ ਜੁੱਡੋ ਖਿਡਾਰੀਆਂ ਨੇ ਖੇਲੋ ਇੰਡੀਆ ਯੂਥ ਗੇਮਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 12 ਸੋਨ, 3 ਚਾਂਦੀ ਅਤੇ 6 ਕਾਂਸੀ ਤਮਗੇ ਜਿੱਤੇ। ਪੰਜਾਬ ਨੇ 4 ਸੋਨ ਜਿੱਤੇ ਜਦਕਿ ਹਰਿਆਣਆ, ਉੱਤਰ ਪ੍ਰਦੇਸ਼ ਅਤੇ ਮੇਜ਼ਬਾਨ ਮਹਾਰਾਸ਼ਟਰ ਨੂੰ 3 ਸੋਨ ਤਮਗੇ ਮਿਲੇ। ਦਿੱਲੀ ਦੇ ਅੰਡਰ 17 ਅਤੇ ਅੰਡਰ 21 ਲੜਕੀਆਂ ਦੇ ਵਰਗ ਵਿਚ 12 ਵਿਚੋਂ 8 ਸੋਨ ਤਮਗੇ ਆਪਣੇ ਨਾਂ ਕੀਤੇ। ਜੁੱਡੋ ਵਿਚ 29 ਪ੍ਰਤੀਯੋਗੀ ਰਾਜਾਂ ਵਿਚੋਂ 22 ਨੇ ਤਮਗੇ ਜਿੱਤੇ।

ਪ੍ਰੈਸ ਰਿਲੀਜ਼ ਮੁਤਾਬਕ ਜੁੱਡੋ ਵਿਚ ਉੱਤਰੀ ਭਾਰਤ ਦੇ 9 ਰਾਜਾਂ ਨੇ 22 ਸੋਨ, 17 ਚਾਂਦੀ ਅਤੇ 24 ਕਾਂਸੀ ਜਿੱਤੇ। ਕੇਰਲ ਨੇ 2 ਚਾਂਦੀ ਅਤੇ 6 ਕਾਂਸੀ ਜਿੱਤੇ। ਪੂਰਬੀ ਰਾਜਾਂ ਵਿਚੋਂ ਮਣਿਪੁਰ ਨੇ 3 ਸੋਨ ਤਮਗੇ ਜਿੱਤੇ ਜਦਕਿ ਅਰੁਣਾਚਲ ਪ੍ਰਦੇਸ਼ ਨੇ 2 ਚਾਂਦੀ ਤਮਗੇ ਆਪਣੇ ਨਾਂ ਕੀਤੇ।


Related News