IPL 2023: ਗੁਜਰਾਤ ਵਿਰੁੱਧ ਕਰੋ ਜਾਂ ਮਰੋ ਦੇ ਮੈਚ ’ਚ ਦਿੱਲੀ ਨੂੰ ਕਰਨਾ ਪਵੇਗਾ ਚੰਗਾ ਪ੍ਰਰਦਸ਼ਨ

Tuesday, May 02, 2023 - 02:54 PM (IST)

ਅਹਿਮਦਾਬਾਦ (ਭਾਸ਼ਾ)– ਭਾਰਤੀ ਬੱਲੇਬਾਜ਼ਾਂ ਤੇ ਮੱਧਕ੍ਰਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਨਿਰਾਸ਼ ਦਿੱਲੀ ਕੈਪੀਟਲਸ ਨੂੰ ਜੇਕਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣਾ ਹੈ ਤਾਂ ਉਸ ਨੂੰ ਮੰਗਲਵਾਰ ਨੂੰ ਇੱਥੇ ਗੁਜਰਾਤ ਟਾਈਟਨਸ ਵਿਰੁੱਧ ਹੋਣ ਵਾਲੇ ਮੈਚ ਵਿਚ ਖੇਡ ਦੇ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਅਕਸ਼ਰ ਪਟੇਲ ਨੂੰ ਛੱਡ ਕੇ ਦਿੱਲੀ ਵਲੋਂ ਖੇਡ ਰਿਹਾ ਭਾਰਤ ਦਾ ਕੋਈ ਵੀ ਬੱਲੇਬਾਜ਼ ਅਜੇ ਤਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਪ੍ਰਿਥਵੀ ਸ਼ਾਹ ਤੇ ਸਰਫਰਾਜ਼ ਖਾਨ ਦੀ ਲਗਾਤਾਰ ਅਸਫਲਤਾ ਦੇ ਕਾਰਨ ਦਿੱਲੀ 8 ਮੈਚਾਂ ਵਿਚੋਂ 6 ਹਾਰ ਨਾਲ ਹੁਣ ਕਰੋ ਜਾਂ ਮਰੋ ਦੀ ਸਥਿਤੀ ਵਿਚ ਪਹੁੰਚ ਗਈ ਹੈ। ਦਿੱਲੀ ਨੂੰ ਹੁਣ ਪਲੇਅ ਆਫ ਵਿਚ ਆਪਣੀ ਜਗ੍ਹਾ ਪੱਕੀ ਕਰਨ ਲਈ ਆਪਣੇ ਬਾਕੀ ਬਚੇ ਸਾਰੇ 6 ਮੈਚਾਂ ਵਿਚ ਜਿੱਤ ਦਰਜ ਕਰਨੀ ਪਵੇਗੀ ਪਰ ਉਸਦੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਹ ਮੁਸ਼ਕਿਲ ਲੱਗਦਾ ਹੈ।

ਪ੍ਰਿਥਵੀ ਦੀ ਅਸਫਲਤਾ ਦਾ ਅਸਰ

ਪ੍ਰਿਥਵੀ ਦੀ ਅਸਫਲਤਾ ਦੇ ਕਾਰਨ ਫਿਲ ਸਾਲਟ ਨੂੰ ਕਪਤਾਨ ਡੇਵਿਡ ਵਾਰਨਰ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਪਿਛਲੇ ਮੈਚ ਵਿਚ ਉਸ ਨੇ ਹਮਲਾਵਰ ਤੇਵਰ ਦਿਖਾਏ ਅਤੇ ਟੀਮ ਉਸ ਤੋਂ ਤੇ ਵਾਰਨਰ ਤੇ ਨੰਬਰ ਤਿੰਨ ’ਤੇ ਬੱਲੇਬਾਜ਼ੀ ਕਰਨ ਲਈ ਉਤਰਨ ਵਾਲੇ ਮਿਸ਼ੇਲ ਮਾਰਸ਼ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗੀ। ਮਾਰਸ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਪਿਛਲੇ ਮੈਚ ਵਿਚ ਆਪਣੀ ਆਲਰਾਊਂਡ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ ਸੀ।

ਗੁਜਰਾਤ ਲਾ ਚੁੱਕੈ ਜਿੱਤ ਦੀ ਹੈਟ੍ਰਿਕ

ਦਿੱਲੀ ਸਾਹਮਣੇ ਹੁਣ ਉਸ ਗੁਜਰਾਤ ਟਾਈਟਨਸ ਦੀ ਚੁਣੌਤੀ ਹੈ, ਜਿਹੜੀ ਕਿਸੇ ਵੀ ਸਥਿਤੀ ਵਿਚ ਜਿੱਤ ਦਰਜ ਕਰਨ ਵਿਚ ਮਾਹਿਰ ਹੈ। ਉਸ ਨੇ ਆਪਣੇ ਪਿਛਲੇ ਤਿੰਨੇ ਮੈਚ ਜਿੱਤੇ ਹਨ। ਗੁਜਰਾਤ ਨੇ ਪਿਛਲੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 13 ਗੇਂਦਾਂ ਬਾਕੀ ਰਹਿੰਦਿਆਂ ਹਰਾਇਆ ਸੀ। ਇਸ ਮੈਚ ਵਿਚ ਵਿਜੇ ਸ਼ੰਕਰ ਨੇ ਡੇਵਿਡ ਮਿਲਰ ਦੇ ਨਾਲ ਮਿਲ ਕੇ ਆਪਣੇ ਕਰੀਅਰ ਦੀਆਂ ਸਰਵਸ੍ਰੇਸ਼ਠ ਪਾਰੀਆਂ ਵਿਚੋਂ ਇਕ ਪਾਰੀ ਖੇਡੀ ਸੀ। ਗੁਜਰਾਤ ਦੀ ਇਹ 8 ਮੈਚਾਂ ਵਿਚ ਛੇਵੀਂ ਜਿੱਤ ਸੀ। ਮੌਜੂਦਾ ਚੈਂਪੀਅਨ ਟੀਮ ਨੂੰ ਹਰਾਉਣਾ ਇਸ ਵਾਰ ਕਿਸੇ ਵੀ ਟੀਮ ਲਈ ਸੌਖਾ ਨਹੀਂ ਰਿਹਾ ਹੈ। ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਜੋਸ਼ੂਆ ਲਿਟਲ ਹੁਣ ਚੰਗਾ ਪ੍ਰਦਰਸ਼ਨ ਕਰਨ ਲੱਗ ਗਿਆ ਹੈ ਜਦਕਿ ਸਪਿਨ ਵਿਭਾਗ ਵਿਚ ਅਫਗਨਿਸਤਾਨ ਦੇ ਰਾਸ਼ਿਦ ਖਾਨ ਤੇ ਨੂਰ ਅਹਿਮਦ ਬਹੁਤ ਚੰਗੀ ਭੂਮਿਕਾ ਨਿਭਾਅ ਰਹੇ ਹਨ।


cherry

Content Editor

Related News