IPL 2020 SRH vs DC : ਹੈਦਰਾਬਾਦ ਨੇ ਦਿੱਲੀ ਨੂੰ 88 ਦੌੜਾਂ ਨਾਲ ਹਰਾਇਆ

10/27/2020 11:11:19 PM

ਦੁਬਈ– ਰਿਧੀਮਾਨ ਸਾਹਾ ਦੀਆਂ 45 ਗੇਂਦਾਂ 'ਤੇ 87 ਦੌੜਾਂ ਤੇ ਕਪਤਾਨ ਡੇਵਿਡ ਵਾਰਨਰ ਦੇ ਹਮਲਾਵਰ ਅਰਧ ਸੈਂਕੜੇ ਤੋਂ ਬਾਅਦ ਰਾਸ਼ਿਦ ਖਾਨ ਦੀ ਸ਼ਾਨਦਾਰ ਫਿਰਕੀ ਗੇਂਦਬਾਜ਼ੀ ਦੀ ਮਦਦ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈ. ਪੀ. ਐੱਲ.-19 ਦੇ ਅਹਿਮ ਮੈਚ ਵਿਚ ਮੰਗਲਵਾਰ ਨੂੰ ਦਿੱਲੀ ਕੈਪੀਟਲਸ ਨੂੰ 88 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕਰ ਲਈ।

PunjabKesari
ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦੇ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਦੇ ਫੈਸਲੇ ਨੂੰ ਗਲਤ ਸਾਬਤ ਕਰਦੇ ਹੋਏ ਸਨਰਾਈਜ਼ਰਜ਼ ਨੇ 2 ਵਿਕਟਾਂ 'ਤੇ 219 ਦੌੜਾਂ ਬਣਾਈਆਂ। ਆਪਣਾ ਜਨਮ ਦਿਨ ਸ਼ਾਨਦਾਰ ਜਿੱਤ ਦੇ ਨਾਲ ਮਨਾਉਣ ਵਾਲੇ ਵਾਰਨਰ ਨੇ 34 ਗੇਂਦਾਂ ਵਿਚ 66 ਤੇ ਸਾਹਾ ਨੇ 45 ਗੇਂਦਾਂ ਵਿਚ 87 ਦੌੜਾਂ ਬਣਾਈਆਂ।

PunjabKesari
ਜਵਾਬ ਵਿਚ ਦਿੱਲੀ ਦਾ ਕੋਈ ਵੀ ਬੱਲੇਬਾਜ਼ ਸਨਰਾਈਜ਼ਰਜ਼ ਦੀ ਗੇਂਦਬਾਜ਼ੀ ਦੇ ਅੱਗੇ ਟਿਕ ਨਹੀਂ ਸਕਿਆ। ਪੂਰੀ ਟੀਮ 19 ਓਵਰਾਂ ਵਿਚ 131 ਦੌੜਾਂ 'ਤੇ ਆਊਟ ਹੋ ਗਈ। ਰਾਸ਼ਿਦ ਨੇ 4 ਓਵਰਾਂ ਵਿਚ ਸਿਰਫ 7 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਸੰਦੀਪ ਸ਼ਰਮਾ ਨੇ 2 ਵਿਕਟਾਂ ਹਾਸਲ ਕੀਤੀਆਂ।

PunjabKesari
ਇਸ ਜਿੱਤ ਤੋਂ ਬਾਅਦ ਸਨਰਾਈਜ਼ਰਜ਼ 12 ਮੈਚਾਂ ਵਿਚੋਂ 10 ਅੰਕ ਲੈ ਕੇ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ ਤੇ ਅਜੇ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਨਹੀਂ ਹੋਈ ਤੇ ਉਸਦੀਆਂ ਉਮੀਦਾਂ ਬਰਕਰਾਰ ਹਨ। ਉਥੇ ਹੀ ਦਿੱਲੀ 12 ਮੈਚਾਂ ਵਿਚੋਂ 14 ਅੰਕਾਂ ਨਾਲ ਤੀਜੇ ਸਥਾਨ 'ਤੇ ਖਿਸਕ ਗਈ ਹੈ।

PunjabKesari
ਦਿੱਲੀ ਨੂੰ ਪਹਿਲੇ ਹੀ ਓਵਰ ਦੀ ਤੀਜੀ ਗੇਂਦ 'ਤੇ ਸਭ ਤੋਂ ਕਰਾਰਾ ਝਟਕਾ ਲੱਗਾ ਜਦੋਂ ਫਾਰਮ ਵਿਚ ਚੱਲ ਿਰਹਾ ਸ਼ਿਖਰ ਧਵਨ ਖਾਤਾ ਖੋਲ੍ਹੇ ਬਿਨਾਂ ਸੰਦੀਪ ਦੀ ਗੇਂਦ 'ਤੇ ਵਾਰਨਰ ਨੂੰ ਕੈਚ ਦੇ ਬੈਠਾ। ਦੂਜੇ ਓਵਰ ਨਦੀਮ ਨੇ ਮਾਰਕਸ ਸਟੋਇੰਸ (6) ਨੂੰ ਪੈਵੇਲੀਅਨ ਭੇਜਿਆ ਤੇ ਦਿੱਲੀ ਨੂੰ ਚੰਗੀ ਸ਼ੁਰੂਆਤ ਤੋਂ ਵਾਂਝੀ ਕਰ ਦਿੱਤਾ। ਇਸ ਤੋਂ ਬਾਅਦ ਰਾਸ਼ਿਦ ਨੇ 7ਵੇਂ ਓਵਰ ਵਿਚ ਦਿੱਲੀ ਨੂੰ ਦੋ ਝਟਕੇ ਦਿੱਤੇ। ਸ਼ਿਮਰੋਨ ਹੈੱਟਮਾਇਰ ਪਹਿਲੀ ਗੇਂਦ 'ਤੇ ਬੋਲਡ ਹੋ ਗਿਆ ਜਦਕਿ ਪੰਜਵੀਂ ਗੇਂਦ 'ਤੇ ਅਜਿੰਕਯ ਰਹਾਨੇ (26) ਐੱਲ. ਬੀ. ਡਬਲਯੂ. ਆਊਟ ਹੋਇਆ। ਕਪਤਾਨ ਸ਼੍ਰੇਅਸ ਅਈਅਰ ਵੀ ਨਹੀਂ ਚੱਲ ਸਕਿਆ ਤੇ 7 ਦੌੜਾਂ ਬਣਾ ਕੇ ਵਿਜੇ ਸ਼ੰਕਰ ਦੀ ਗੇਂਦ 'ਤੇ ਕੇਨ ਵਿਲੀਅਮਸਨ ਨੂੰ ਕੈਚ ਦੇ ਬੈਠਾ। ਇਸ ਤੋਂ ਬਾਅਦ ਦਿੱਲੀ ਦੇ ਮੈਚ ਵਿਚ ਵਾਪਸੀ ਦੇ ਰਸਤੇ ਬੰਦ ਹੋ ਗਏ। ਰਿਸ਼ਭ ਪੰਤ 35 ਗੇਂਦਾਂ ਵਿਚ 36 ਦੌੜਾਂ ਬਣਾ ਕੇ ਸੰਦੀਪ ਦਾ ਦੂਜਾ ਸ਼ਿਕਾਰ ਬਣਿਆ ਜਦਿਕ ਅਕਸ਼ਰ ਪੇਟਲ (1) ਦੇ ਰੂਪ ਵਿਚ ਰਾਸ਼ਿਦ ਨੇ ਤੀਜੀ ਵਿਕਟ ਲਈ। ਮੈਚ ਦੌਰਾਨ ਸਾਹਾ ਤੇ ਸ਼ੰਕਰ ਦੋਵੇਂ ਜ਼ਖ਼ਮੀ ਹੋ ਗਏ ਤੇ ਮੈਦਾਨ ਵਿਚੋਂ ਬਾਹਰ ਚਲੇ ਗਏ ਜਿਨ੍ਹਾਂ ਦੀ ਜਗ੍ਹਾ ਸ਼੍ਰੀਵਤਸ ਗੋਸਵਾਮੀ ਤੇ ਪ੍ਰਿਯਮ ਗਰਗ ਨੇ ਫੀਲਡਿੰਗ ਕੀਤੀ।

PunjabKesari

ਇਸ ਤੋਂ ਪਹਿਲਾਂ ਵਾਰਨਰ ਤੇ ਸਾਹਾ ਨੇ ਦਿੱਲੀ ਦੇ ਗੇਂਦਬਾਜ਼ਾਂ ਦੀ ਰੱਝ ਕੇ ਧੁਨਾਈ ਕੀਤੀ। ਉਨ੍ਹਾਂ ਨੇ ਪਹਿਲੇ 6 ਓਵਰਾਂ ਵਿਚ 77 ਦੌੜਾਂ ਬਣਾਈਆਂ, ਜਿਸ ਵਿਚ 11 ਚੌਕੇ ਤੇ 2 ਛੱਕੇ ਸ਼ਾਮਲ ਸਨ। ਵਾਰਨਰ ਨੇ ਛੇਵੇਂ ਓਵਰ ਵਿਚ ਪਰਪਲ ਕੈਪਧਾਰੀ (ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ) ਕੈਗੀਸੋ ਰਬਾਡਾ ਨੂੰ ਚਾਰ ਚੌਕੇ ਤੇ ਇਕ ਛੱਕਾ ਲਾਇਆ।

PunjabKesari
ਵਾਰਨਰ ਦੇ ਕ੍ਰੀਜ਼ 'ਤੇ ਰਹਿਣ ਤਕ ਸਾਹਾ ਉਸਦੇ ਸਹਿਯੋਗੀ ਦੀ ਭੂਮਿਕਾ ਵਿਚ ਸੀ। ਵਾਰਨਰ ਨੇ 25 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕਰਕੇ ਆਪਣਾ 34ਵਾਂ ਜਨਮ ਦਿਨ ਮਨਾਇਆ। ਉਸ ਨੇ ਆਪਣੀ ਪਾਰੀ ਵਿਚ ਦੋ ਚੌਕੇ ਤੇ ਅੱਠ ਛੱਕੇ ਲਾਏ। ਆਰ. ਅਸ਼ਵਿਨ ਨੇ 107 ਦੌੜਾਂ ਦੀ ਪਹਿਲੀ ਵਿਕਟ ਲਈ ਸਾਂਝੇਦਾਰੀ ਨੂੰ ਤੋੜਿਆ ਜਦੋਂ ਵਾਰਨਰ ਅਕਸ਼ਰ ਪਟੇਲ ਨੂੰ ਕੈਚ ਦੇ ਬੈਠਾ। ਵਾਰਨਰ ਦੇ ਜਾਣ ਤੋਂ ਬਾਅਦ ਸਾਹਾ ਨੇ ਬੱਲੇ ਨਾਲ ਧਮਾਕਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟਾਂ ਲਾਈਆਂ ਤੇ ਚੌਕਿਆਂ ਦੇ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਆਪਣੀ ਪਾਰੀ ਵਿਚ 12 ਚੌਕੇ ਤੇ 2 ਛੱਕੇ ਲਾਏ। ਐਨਰਿਜ ਨੋਰਤਜੇ ਨੇ 15ਵੇਂ ਓਵਰ ਵਿਚ ਉਸ ਨੂੰ ਪੈਵੇਲੀਅਨ ਭੇਜਿਆ। ਮਨੀਸ਼ ਪਾਂਡੇ 44 ਦੌੜਾਂ ਬਣਾ ਕੇ ਅਤੇ ਕੇਨ ਵਿਲੀਅਮਸਨ 11 ਦੌੜਾਂ ਬਣਾ ਕੇ ਅਜੇਤੂ ਰਹੇ।

PunjabKesari

ਇਹ ਵੀ ਪੜ੍ਹੋ: ਵਾਰਨਰ ਨੇ ਦਿੱਲੀ ਵਿਰੁੱਧ ਖੇਡੀ ਧਮਾਕੇਦਾਰ ਪਾਰੀ, ਬਣਾਏ ਇਹ ਰਿਕਾਰਡ

PunjabKesari

ਟੀਮਾਂ ਇਸ ਤਰ੍ਹਾਂ ਹਨ-
ਦਿੱਲੀ ਕੈਪੀਟਲਸ- ਸ਼੍ਰੇਅਸ ਅਈਅਰ (ਕਪਤਾਨ), ਆਰ. ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਸ਼ਿਮਰੋਨ ਹੈੱਟਮਾਇਰ, ਕੈਗਿਸੋ ਰਬਾਡਾ, ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਸੰਦੀਪ ਲਾਮੀਚਾਨੇ, ਕੀਮੋ ਪੌਲ, ਡੈਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਚ ਨੋਰਤਜੇ, ਐਲਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਇੰਸ, ਲਲਿਤ ਯਾਦਵ।

ਸਨਰਾਈਜ਼ਰਜ਼ ਹੈਦਰਾਬਾਦ- ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ (ਵਿਕਟਕੀਪਰ), ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਯਮ ਗਰਗ, ਰਿਧੀਮਾਨ ਸਾਹਾ, ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਵਰਮਾ, ਬੀ. ਸੰਦੀਪ, ਸੰਜੇ ਯਾਦਵ, ਫੇਬੀਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਸਿਧਾਰਥ ਕੌਲ, ਬਿਲੀ ਸਟਾਨਲੇਕ, ਟੀ. ਨਟਰਾਜਨ, ਬਾਸਿਲ ਥਾਂਪੀ।


Gurdeep Singh

Content Editor

Related News