DC vs RR : ਦਿੱਲੀ ਨੇ ਰਾਜਸਥਾਨ ਨੂੰ 33 ਦੌੜਾਂ ਨਾਲ ਹਰਾਇਆ

Saturday, Sep 25, 2021 - 07:20 PM (IST)

ਸਪੋਰਟਸ ਡੈਸਕ- ਦਿੱਲੀ ਕੈਪੀਟਲਸ ਤੇ ਰਾਜਸਥਾਨ ਰਾਇਲਜ਼ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 36ਵਾਂ ਮੈਚ ਅੱਜ ਆਬੂ ਧਾਬੀ ਦੇ ਸ਼ੇਖ਼ ਜ਼ਾਇਦ ਸਟੇਡੀਅਮ 'ਚ ਖੇਡਿਆ ਖੇਡਿਆ ਖੇਡਿਆ ਗਿਆ। ਮੈਚ 'ਚ ਦਿੱਲੀ ਨੇ ਰਾਜਸਥਾਨ ਨੂੰ 33 ਦੌੜਾਂ ਨਾਲ ਹਰਾ ਦਿੱਤਾ ਹੈ। ਮੈਚ 'ਚ ਦਿੱਲੀ ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 154 ਦੌੜਾਂ ਬਣਾਈਆਂ ਤੇ ਰਾਜਸਥਾਨ ਨੂੰ 155 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਰਾਜਸਥਾਨ ਦੀ ਟੀਮ 6 ਵਿਕਟਾਂ ਦੇ ਨੁਕਸਾਨ 'ਤੇ 121 ਦੌੜਾਂ ਹੀ ਬਣਾ ਸਕੀ ਤੇ ਦਿੱਲੀ ਨੇ ਇਹ ਮੈਚ 33 ਦੌੜਾਂ ਨਾਲ ਜਿੱਤ ਲਿਆ। ਮੈਚ 'ਚ ਦਿੱਲੀ ਕੈਪੀਟਲਸ ਵੱਲੋਂ ਮੁਸਤਫਿਜ਼ਰੁ ਨੇ 3, ਚੇਤਨ ਸਕਾਰੀਆ ਨੇ 2, ਕਾਰਤਿਕ ਤਿਆਗੀ ਨੇ 1 ਤੇ ਰਾਹੁਲ ਤਵੇਤੀਆ ਨੇ 1 ਵਿਕਟਾਂ ਲਈਆਂ।
 

ਪਹਿਲਾ ਬੱਲੇਬਾਜ਼ੀ ਕਰਨ ਆਈ ਦਿੱਲੀ ਕੈਪੀਟਲਸ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਨੇ ਰਾਜਸਥਾਨ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਨੇ ਦੂਜੇ ਓਵਰ ਤਕ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਗੁਆ ਦਿੱਤਾ। ਆਵੇਸ਼ ਖ਼ਾਨ ਨੇ ਲੀਅਮ ਲਿਵਿੰਗਸਟੋਨ ਨੂੰ ਇਕ ਦੌੜ 'ਤੇ ਆਪਣਾ ਸ਼ਿਕਾਰ ਬਣਾਇਆ। ਜਦਕਿ ਜਾਇਸਵਾਲ 5 ਦੌੜਾਂ ਬਣ ਕੇ ਨੋਰਤਜੇ ਦੀ ਗੇਂਦ 'ਤੇ ਆਊਟ ਹੋ ਗਏ। ਰਾਜਸਥਾਨ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਡੇਵਿਡ ਮਿਲਰ 7 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਦੀ ਗੇਂਦ 'ਤੇ ਪੰਤ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਰਾਜਸਥਾਨ ਦੀ ਚੌਥੀ ਵਿਕਟ ਮਹੀਪਾਲ ਲੋਮਰ ਦੇ ਤੌਰ 'ਤੇ ਡਿੱਗੀ। ਮਹੀਪਾਲ 19 ਦੌੜਾਂ ਦੇ ਨਿੱਜੀ ਸਕੋਰ 'ਤੇ ਰਬਾਡਾ ਦੀ ਗੇਂਦ 'ਤੇ ਅਵੇਸ਼ ਦਾ ਸ਼ਿਕਾਰ ਬਣੇ। ਰਾਜਸਥਾਨ ਰਾਇਲਜ਼ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਰੀਆਨ ਪਰਾਗ 2 ਦੌੜਾਂ ਦੇ ਨਿੱਜੀ ਸਕੋਰ 'ਤੇ ਅਕਸ਼ਰ ਪਟੇਲ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ।

PunjabKesari

ਇਸ ਤੋਂ ਪਹਿਲਾਂ ਰਾਜਸਥਾਨ ਨੇ ਮੈਚ ਦੀ ਸ਼ੁਰੂਆਤ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਕੈਪੀਟਲ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ 8 ਦੌੜਾਂ ਦੇ ਨਿੱਜੀ ਸਕੋਰ 'ਤੇ ਕਾਰਤਿਕ ਤਿਆਗੀ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਦਿੱਲੀ ਦੀ ਦੂਜੀ ਵਿਕਟ ਪ੍ਰਿਥਵੀ ਸ਼ਾਹ ਦੇ ਤੌਰ 'ਤੇ ਡਿੱਗੀ । ਪ੍ਰਿਥਵੀ 10 ਦੌੜਾਂ ਦੇ ਨਿੱਜੀ ਸਕੋਰ 'ਤੇ ਚੇਤਨ ਸਕਾਰੀਆ ਦੀ ਗੇਂਦ 'ਤੇ ਲਿਵਿੰਗਸਟੋਨ ਦਾ ਸ਼ਿਕਾਰ ਬਣੇ। ਦਿੱਲੀ ਕੈਪੀਟਲਸ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਰਿਸ਼ਭ ਪੰਤ 24 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਸਤਫਿਜ਼ੁਰ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਦਿੱਲੀ ਕੈਪੀਟਲਸ ਦੀ ਚੌਥੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ 'ਤੇ ਡਿੱਗਾ। ਅਈਅਰ 43 ਦੌੜਾਂ ਦੇ ਨਿੱਜੀ ਸਕੋਰ 'ਤੇ ਰਾਹੁਲ ਤਵੇਤੀਆ ਦੀ ਗੇਂਦ 'ਤੇ ਸੈਮਸਨ ਨੂੰ ਕੈਚ ਦੇ ਕੇ ਆਊਟ ਹੋ ਗਏ। ਅਈਅਰ ਨੇ ਆਪਣੀ ਪਾਰੀ ਦੇ ਦੌਰਾਨ 2 ਛੱਕੇ ਤੇ ਇਕ ਚੌਕਾ ਲਾਇਆ। ਦਿੱਲੀ ਕੈਪੀਟਲਸ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਸ਼ਿਮਰੋਨ ਹੇਟਮਾਇਰ 28 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਸਤਫਿਜ਼ੁਰ ਦੀ ਗੇਂਦ 'ਤੇ ਚੇਤਨ ਸਕਾਰੀਆ ਦਾ ਸ਼ਿਕਾਰ ਬਣੇ। ਹੇਟਮਾਇਰ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਲਾਏ ਸਨ। ਇਸ ਤੋਂ ਬਾਅਦ ਅਕਸ਼ਰ ਪਟੇਲ 12 ਦੌੜਾਂ ਤੇ ਲਲਿਤ ਯਾਦਵ ਵੀ 12 ਦੌੜਾਂ ਬਣਾ ਆਊਟ ਹੋਏ। ਇਸ ਤਰ੍ਹਾਂ ਦਿੱਲੀ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆਂ। ਇਸ ਤਰ੍ਹਾਂ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ।

ਇਹ ਵੀ ਪੜ੍ਹੋ : IPL 2021 : ਚੇਨਈ ਦੀ ਜਿੱਤ ਨਾਲ ਪੁਆਇੰਟ ਟੇਬਲ 'ਚ ਬਦਲਾਅ, ਆਰੇਂਜ ਤੇ ਪਰਪਲ ਕੈਪ ਲਿਸਟ 'ਤੇ ਇਕ ਨਜ਼ਰ

ਹੈਡ ਟੂ ਹੈਡ
ਕੁਲ ਮੈਚ - 23
ਰਾਜਸਥਾਨ ਰਾਇਲਜ਼ - 12 ਜਿੱਤੇ
ਦਿੱਲੀ ਕੈਪੀਟਲਸ - 11 ਜਿੱਤੇ।

ਪਿੱਚ ਰਿਪੋਰਟ
ਟ੍ਰੈਕ ਹੌਲੀ ਰਫ਼ਤਾਰ ਦਾ ਹੈ। ਸ਼ੇਖ਼ ਜ਼ਾਇਦ ਕ੍ਰਿਕਟ ਸਟੇਡੀਅਮ ਸੰਯੁਕਤ ਅਰਬ ਅਮੀਰਾਤ 'ਚ ਸਭ ਤੋਂ ਵੱਡਾ ਕ੍ਰਿਕਟ ਮੈਦਾਨ ਵੀ ਹੈ। ਔਸਤ ਪਹਿਲੀ ਪਾਰੀ ਦਾ ਸਕੋਰ ਆਮਤੌਰ 'ਤੇ ਹੇਠਾਂ ਵੱਲ ਹੁੰਦਾ ਹੈ। ਤ੍ਰੇਲ ਅਸਲ 'ਚ ਇਕ ਪ੍ਰਮੁੱਖ ਭੂਮਿਕਾ ਨਹੀਂ ਨਿਭਾਉਂਦੀ ਹੈ। ਪਰ ਆਈ. ਪੀ. ਐਂਲ. 'ਚ ਇਸ ਸਟੇਡੀਅਮ 'ਚ ਟੀਚੇ ਦਾ ਪਿੱਛਾ ਕਰਨਾ ਅਜੇ ਵੀ ਪਸੰਦੀਦਾ ਬਦਲ ਹੋ ਸਕਦਾ ਹੈ।

ਪੁਆਇੰਟ ਟੇਬਲ
ਦਿੱਲੀ ਕੈਪੀਟਲਸ  : ਮੈਚ - 9, ਜਿੱਤੇ - 7,  ਹਾਰੇ - 2, ਨੈੱਟ ਰਨ ਰੇਟ - +0.613, ਅੰਕ - 14, ਸਥਾਨ - ਦੂਜੇ ਨੰਬਰ 'ਤੇ

ਰਾਜਸਥਾਨ ਰਾਇਲਜ਼ : ਮੈਚ - 8, ਜਿੱਤੇ - 4, ਹਾਰੇ - 4, ਨੈੱਟ ਰਨ ਰੇਟ - -0.154, ਅੰਕ - 8, ਸਥਾਨ - ਪੰਜਵੇਂ ਨੰਬਰ 'ਤੇ

ਪਲੇਇੰਗ ਇਲੈਵਨ :- 

ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ/ਬੱਲੇਬਾਜ਼), ਲਿਆਮ ਲਿਵਿੰਗਸਟੋਨ, ਡੇਵਿਡ ਮਿਲਰ, ਮਹੀਪਾਲ ਲੋਮਰ, ਰਿਆਨ ਪਰਾਗ, ਰਾਹੁਲ ਤਿਵਾਤੀਆ, ਕਾਰਤਿਕ ਤਿਆਗੀ, ਚੇਤਨ ਸਾਕਰੀਆ, ਮੁਸਤਫਿਜ਼ੁਰ ਰਹਿਮਾਨ, ਤਬਰੇਜ਼ ਸ਼ਮਸੀ

ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਲਲਿਤ ਯਾਦਵ, ਸ਼ਿਮਰੌਨ ਹੇਟਮਾਇਰ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਐਨਰਿਕ ਨੌਰਟਜੇ, ਅਵੇਸ਼ ਖਾਨ

ਇਹ ਵੀ ਪੜ੍ਹੋ : SRH ਕੈਂਪ ’ਚ ਕੋਰੋਨਾ ਮਾਮਲੇ ’ਤੇ ਬੋਲੇ BCCI ਅਧਿਕਾਰੀ, ਕਿਹਾ-ਚਿੰਤਿਤ ਪਰ ਘਬਰਾਉਣ ਦੀ ਨਹੀਂ ਲੋੜ

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News