DC v KKR : ਦਿੱਲੀ ਨੇ ਕੋਲਕਾਤਾ ਨੂੰ 4 ਵਿਕਟਾਂ ਨਾਲ ਹਰਾਇਆ
Friday, Apr 29, 2022 - 11:58 AM (IST)
ਮੁੰਬਈ- ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ (14 ਦੌੜਾਂ 'ਤੇ ਚਾਰ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਅਤੇ ਓਪਨਰ ਡੇਵਿਡ ਵਾਰਨਰ (42) ਤੇ ਰੋਵਮੈਨ ਪਾਵੇਲ (ਅਜੇਤੂ 33) ਦੀ ਉਪਯੋਗੀ ਪਾਰੀਆਂ ਨਾਲ ਦਿੱਲੀ ਕੈਪੀਟਲਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਵੀਰਵਾਰ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਨੇ ਕੋਲਕਾਤਾ ਨੂੰ 20 ਓਵਰਾਂ ਵਿਚ 9 ਵਿਕਟਾਂ 'ਤੇ 146 ਦੌੜਾਂ 'ਤੇ ਰੋਕ ਦਿੱਤਾ ਅਤੇ ਫਿਰ 19 ਓਵਰਾਂ ਵਿਚ 6 ਵਿਕਟਾਂ 'ਤੇ 150 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਦਿੱਲੀ ਦੀ ਸੱਤ ਮੈਚਾਂ ਵਿਚ ਇਹ ਤੀਜੀ ਜਿੱਤ ਹੈ ਜਦਕਿ ਕੋਲਕਾਤਾ ਨੂੰ ਅੱਠ ਮੈਚਾਂ ਵਿਚ ਲਗਾਤਾਰ 5ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਖ਼ਬਰ ਪੜ੍ਹੋ- ਓਸਲੋ ਈ-ਸਪੋਰਟਸ ਕੱਪ ਸ਼ਤਰੰਜ : ਡੂਡਾ ਤੋਂ ਹਾਰੇ ਪ੍ਰਗਿਆਨੰਧਾ, ਕਾਰਲਸਨ ਫਿਰ ਅੱਗੇ
ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੋਲਕਾਤਾ ਵਲੋਂ ਨਿਤੀਸ਼ ਰਾਣਾ ਨੇ 34 ਗੇਂਦਾਂ ਵਿਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 57 ਦੌੜਾਂ, ਕਪਤਾਨ ਸ਼੍ਰੇਅਸ ਅਈਅਰ ਨੇ 37 ਗੇਂਦਾਂ ਵਿਚ ਚਾਰ ਚੌਕਿਆਂ ਦੀ ਮਦਦ ਨਾਲ 42 ਦੌੜਾਂ ਅਤੇ ਰਿੰਕੂ ਸਿੰਘ ਨੇ 16 ਗੇਂਦਾਂ ਵਿਚ ਤਿੰਨ ਚੌਕਿਆਂ ਦੇ ਯੋਗਦਾਨ ਨਾਲ 23 ਦੌੜਾਂ ਬਣਾਈਆਂ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੇ ਪਾਰੀ ਦੇ ਆਖਰੀ ਓਵਰ ਵਿਚ ਰਿੰਕੂ ਸਿੰਘ, ਨਿਤੀਸ਼ ਰਾਣਾ ਅਤੇ ਟਿਮ ਸਾਊਦੀ ਦੇ ਵਿਕਟ ਹਾਸਲ ਕੀਤੇ। ਮੁਸਤਫਿਜ਼ੁਰ ਨੇ ਚਾਰ ਓਵਰਾਂ ਵਿਚ 18 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਚੇਤਨ ਸਕਾਰੀਆ ਅਤੇ ਅਕਸ਼ਰ ਪਟੇਲ ਨੂੰ 1-1 ਵਿਕਟ ਹਾਸਲ ਹੋਇਆ। ਕੋਲਕਾਤਾ ਦਾ ਹੋਰ ਕੋਈ ਬੱਲੇਬਾਜ਼ ਦੋਹਰੇ ਨੰਬਰ ਵਿਚ ਨਹੀਂ ਪਹੁੰਚ ਸਕਿਆ। ਸਲਾਮੀ ਬੱਲੇਬਾਜ਼ ਆਰੋਨ ਫਿੰਚ ਤਿੰਨ, ਵੈਂਕਟੇਸ਼ ਅਈਅਰ 6 ਅਤੇ ਬਾਬਾ ਇੰਦਰਜੀਤ 6 ਦੌੜਾਂ ਬਣਾ ਕੇ ਆਊਟ ਹੋਏ। ਆਂਦਰੇ ਰਸੇਲ ਖਾਤਾ ਖੋਲ੍ਹੇ ਬਿਨਾਂ ਕੁਲਦੀਪ ਦੀ ਗੇਂਦ 'ਤੇ ਸਟੰਪ ਹੋ ਗਏ। ਕੁਲਦੀਪ ਨੇ ਅਈਅਰ, ਇੰਦਰਜੀਤ ਅਤੇ ਸੁਨੀਲ ਨਾਰਾਇਣ ਦੇ ਵਿਕਟ ਹਾਸਲ ਕੀਤੇ।
ਉਮੇਸ਼ ਯਾਦਵ ਨੇ ਪਹਿਲੀ ਗੇਂਦ 'ਤੇ ਪ੍ਰਿਥਵੀ ਸ਼ਾਹ ਦਾ ਵਿਕਟ ਹਾਸਲ ਕਰਕੇ ਵਧੀਆ ਸ਼ੁਰੂਆਤ ਕੀਤੀ ਸੀ ਪਰ ਡੇਵਿਡ ਵਾਰਨਰ ਨੇ ਦੂਜਾ ਪਾਸਾ ਸੰਭਾਲਿਆ ਹੋਇਆ ਸੀ। ਲਲਿਤ ਯਾਦਵ (22) ਨੇ ਸੰਘਰਸ਼ ਕੀਤਾ ਪਰ ਵਾਰਨਰ ਦੇ ਨਾਲ ਉਸਦੀ ਸਾਂਝੇਦਾਰੀ ਨੇ ਦਿੱਲੀ ਨੂੰ ਇਕ ਮਜ਼ਬੂਤ ਸਥਿਤੀ ਵਿਚ ਪਾ ਦਿੱਤਾ। ਵਾਰਨਰ ਨੇ 26 ਗੇਂਦਾਂ 'ਤੇ 42 ਦੌੜਾਂ ਵਿਚ 8 ਚੌਕੇ ਲਗਾਏ। ਵਾਰਨਰ ਦਾ ਵਿਕਟ ਵੀ ਉਮੇਸ਼ ਯਾਦਵ ਨੇ ਹੀ ਹਾਸਲ ਕੀਤਾ। ਪਾਵੇਲ ਨੇ 16 ਗੇਂਦਾਂ ਦੀ ਆਪਣੀ ਪਾਰੀ ਵਿਚ ਇਕ ਚੌਕਾ ਅਤੇ ਤਿੰਨ ਛੱਕੇ ਲਗਾਏ। ਅੰਕ ਸੂਚੀ ਵਿਚ ਦਿੱਲੀ ਹੁਣ ਚੌਥੀ ਜਿੱਤ ਅਤੇ ਅੱਠ ਅੰਕਾਂ ਦੇ ਨਾਲ 8 ਅੰਕਾਂ ਦੇ ਨਾਲ 6ਵੇਂ ਸਥਾਨ 'ਤੇ ਜਾ ਚੁੱਕੀ ਹੈ ਅਤੇ ਕੋਲਕਾਤਾ ਦੇ ਲਈ 9 ਮੈਚਾਂ ਵਿਚ 6ਵੀਂ ਹਾਰ ਦੇ ਬਾਅਦ ਆਉਣ ਵਾਲੇ ਮੈਚ ਹੁਣ ਕਰੋ ਜਾਂ ਮਰੋ ਵਾਲੇ ਹੋਣਗੇ।
ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਵਿਲਾਰੀਅਲ ਨੂੰ ਹਰਾਇਆ, ਚੈਂਪੀਅਨਸ ਲੀਗ ਫਾਈਨਲ 'ਚ ਜਗ੍ਹਾ ਬਣਾਉਣ ਦੇ ਕਰੀਬ
ਪਲੇਇੰਗ ਇਲੈਵਨ :-
ਦਿੱਲੀ ਕੈਪੀਟਲਜ਼ :- ਪ੍ਰਿਥਵੀ ਸ਼ਾਹ, ਡੇਵਿਡ ਵਾਰਨਰ, ਰਿਸ਼ਭ ਪੰਤ (ਕਪਤਾਨ, ਵਿਕਟਕੀਪਰ), ਰੋਵਮੈਨ ਪਾਵੇਲ, ਸਰਫਰਾਜ਼ ਖ਼ਾਨ, ਅਕਸ਼ਰ ਪਟੇਲ, ਲਲਿਤ ਯਾਦਵ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਸਤਫਿਜ਼ੁਰ ਰਹਿਮਾਨ, ਖ਼ਲੀਲ ਅਹਿਮਦ।
ਕੋਲਕਾਤਾ ਨਾਈਟ ਰਾਈਡਰਜ਼ :- ਆਰੋਨ ਫਿੰਚ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ,ਆਂਦਰੇ ਰਸੇਲ,ਸ਼ੇਲਡਨ ਜੈਕਸਨ (ਵਿਕੇਟਕੀਪਰ), ਪੈਟ ਕਮਿੰਸ, ਉਮੇਸ਼ ਯਾਦਵ, ਸੁਨੀਲ ਨਰੇਨ, ਅਮਨ ਹਕੀਮ ਖਾਨ, ਵਰੁਣ ਚੱਕਰਵਰਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।