DC ਤੇ CSK ਦਰਮਿਆਨ ਅੱਜ ਪਹਿਲਾ ਕੁਆਲੀਫ਼ਾਇਰ, ਦੇਖੋ ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ 11

Sunday, Oct 10, 2021 - 03:48 PM (IST)

ਦੁਬਈ- ਦਿੱਲੀ ਕੈਪੀਟਲਸ ਤੇ ਚੇਨਈ ਸੁਪਰਕਿੰਗਜ਼ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ ਪਹਿਲਾ ਕੁਆਲੀਫ਼ਾਇਰ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਅੱਜ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਆਓ ਮੈਚ ਤੋਂ ਪਹਿਲਾਂ ਮੈਚ ਨਾਲ ਸਬੰਧਤ ਕੁਝ ਰੌਚਕ ਅੰਕੜਿਆਂ 'ਤੇ ਇਕ ਝਾਤ ਪਾਉਂਦੇ ਹਾਂ-

ਹੈੱਡ ਟੂ ਹੈੱਡ
ਕੁਲ ਮੈਚ - 25
ਦਿੱਲੀ ਕੈਪੀਟਲਸ - 10 ਜਿੱਤੇ
ਚੇਨਈ ਸੁਪਰ ਕਿੰਗਜ਼ - 15 ਜਿੱਤੇ

ਇਹ ਵੀ ਪੜ੍ਹੋ : T-20 WC : ਸਨਰਾਈਜ਼ਰਜ਼ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਮਿਲੀ ਭਾਰਤੀ ਟੀਮ 'ਚ ਜਗ੍ਹਾ

ਪਿੱਚ ਰਿਪੋਰਟ
ਇਸ ਪੂਰੇ ਆਈ. ਪੀ. ਐੱਲ. 'ਚ ਵਿਕਟ ਸ਼ਾਨਦਰ ਰਿਹਾ ਹੈ ਤੇ ਇਸ ਨੇ ਕੁਝ ਸ਼ਾਨਦਾਰ ਪ੍ਰਤੀਯੋਗਿਤਾਵਾਂ ਦਿੱਤੀਆਂ ਹਨ। ਬੱਲੇਬਾਜ਼ਾਂ ਲਈ ਇਕ ਓਵਰ 'ਚ 9 ਤੋਂ ਜ਼ਿਆਦਾ ਦੌੜਾਂ ਬਣਾਉਣਾ ਆਸਾਨ ਨਹੀਂ ਰਿਹਾ। ਤੇਜ਼ ਗੇਂਦਬਾਜ਼ ਤੇਜ਼ ਰਫ਼ਤਾਰ ਵਾਲੇ ਟ੍ਰੈਕ ਦਾ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਉਠਾ ਸਕਦੇ ਹਨ।

ਸੰਭਾਵਿਤ ਪਲੇਇੰਗ ਇਲੈਵਨ
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ ਤੇ ਬੱਲੇਬਾਜ਼), ਰਿਪਲ ਪਟੇਲ, ਮਾਰਕਸ ਸਟੋਈਨਿਸ, ਸ਼ਿਮਰੋਨ ਹੇਟਮਾਇਰ, ਅਕਸ਼ਰ ਪਟੇਲ, ਆਰ ਅਸ਼ਵਿਨ, ਕੈਗਿਸੋ ਰਬਾਡਾ, ਐਨਰਿਕ ਨਾਰਤਜੇ, ਅਵੇਸ਼ ਖ਼ਾਨ

ਚੇਨਈ ਸੁਪਰ ਕਿੰਗਜ਼ : ਫਾਫ ਡੁ ਪਲੇਸਿਸ, ਰਿਤੂਰਾਜ ਗਾਇਕਵਾੜ, ਮੋਈਨ ਅਲੀ, ਅੰਬਾਤੀ ਰਾਇਡੂ, ਰੌਬਿਨ ਉਥੱਪਾ, ਸੁਰੇਸ਼ ਰੈਨਾ, ਐੱਮ. ਐੱਸ. ਧੋਨੀ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਜੋਸ਼ ਹੇਜ਼ਲਵੁੱਡ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਕਿਹਾ ਹੈ, ਮੈਂ T-20 WC 'ਚ ਪਾਰੀ ਦੀ ਸ਼ੁਰੂਆਤ ਕਰਾਂਗਾ - ਇਸ਼ਾਨ ਕਿਸ਼ਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News