ਫਾਈਨਲ ਦੀ ਟਿਕਟ ਹਾਸਲ ਕਰਨ ਲਈ ਭਿੜਨਗੇ ਦਿੱਲੀ ਤੇ ਕੋਲਕਾਤਾ
Wednesday, Oct 13, 2021 - 03:45 AM (IST)

ਸ਼ਾਰਜਾਹ- ਦਿੱਲੀ ਕੈਪੀਟਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਬੁੱਧਵਾਰ ਨੂੰ ਹੋਣ ਵਾਲੇ ਦੂਜੇ ਕੁਆਲੀਫਾਇਰ ਵਿਚ ਆਈ. ਪੀ. ਐੱਲ. ਫਾਈਨਲ ਦੀ ਟਿਕਟ ਹਾਸਲ ਕਰਨ ਦੇ ਇਰਾਦੇ ਨਾਲ ਉਤਰਨਗੇ ਤੇ ਜੇਤੂ ਟੀਮ ਦਾ ਫਾਈਨਲ ਵਿਚ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਨਾਲ ਮੁਕਾਬਲਾ ਹੋਵੇਗਾ। ਦਿੱਲੀ ਕੈਪੀਟਲਸ ਨੂੰ ਪਹਿਲੇ ਕੁਆਲੀਫਾਇਰ ਵਿਚ ਚੇਨਈ ਹੱਥੋਂ ਰੋਮਾਂਚਕ ਸੰਘਰਸ਼ ਵਿਚ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਕੋਲਕਾਤਾ ਨੇ ਐਲਿਮੀਨੇਟਰ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਪਹਿਲਾ ਕੁਆਲੀਫਾਇਰ ਵੱਡੇ ਸਕੋਰ ਵਾਲਾ ਰਿਹਾ ਸੀ ਜਦਕਿ ਐਲਿਮੀਨੇਟਰ ਵਿਚ ਕੋਲਕਾਤਾ ਨੂੰ 138 ਦੌੜਾਂ ਹਾਸਲ ਕਰਨ ਲਈ ਆਖਰੀ ਓਵਰ ਵਿਚ ਦੋ ਗੇਂਦਾਂ ਬਾਕੀ ਰਹਿਣ ਤੱਕ ਜੂਝਣਾ ਪਿਆ ਸੀ। ਇਨ੍ਹਾਂ ਦੋਵਾਂ ਮੁਕਾਬਲਿਂ ਵਿਚ ਪਰ ਇਸ ਸਮਾਨਤਾ ਰਹੀ ਕਿ ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਤੇ ਕੋਲਕਾਤਾ ਨੇ 19.4 ਓਵਰਾਂ ਵਿਚ ਜਿੱਤ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- ਡਾਜ਼ਬਾਲ ਚੈਂਪੀਅਨਸ਼ਿਪ : ਚੰਡੀਗੜ੍ਹ ਦੀ ਟੀਮ ਨੇ ਜਿੱਤਿਆ ਕਾਂਸੀ ਤਮਗਾ
ਹੁਣ ਦੂਜੇ ਕੁਆਲੀਫਾਇਰ ਵਿਚ ਕੋਲਕਾਤਾ ਦੇ ਸਾਹਮਣੇ ਦਿੱਲੀ ਦੀ ਚੁਣੌਤੀ ਹੋਵੇਗੀ, ਜਿਸ ਨੇ ਪਹਿਲੇ ਕੁਆਲੀਫਾਇਰ ਵਿਚ ਸ਼ਰਤੀਆ ਜਿੱਤ ਦਾ ਮੌਕਾ ਗੁਆਇਆ ਸੀ। ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਮੈਚ ਤੋਂ ਬਾਅਦ ਨਿਰਾਸ਼ਾ ਜਤਾਉਂਦਿਆਂ ਉਮੀਦ ਜਤਾਈ ਸੀ ਕਿ ਇਸ ਮੁਕਾਬਲੇ ਵਿਚ ਉਸਦੀ ਟੀਮ ਨੇ ਜਿਹੜੀਆਂ ਗਲਤੀਆਂ ਕੀਤੀਆਂ, ਉਸ ਨੂੰ ਉਹ ਦੂਜੇ ਕੁਆਲੀਫਾਇਰ ਵਿਚ ਨਹੀਂ ਦੁਹਰਾਏਗੀਤੇ ਇਸ ਤੋਂ ਸਬਕ ਲੈ ਕੇ ਜਿੱਤ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਕੋਲਕਾਤਾ ਨੇ ਵੀ ਬੈਂਗਲੁਰੂ ਨੂੰ ਹਰਾਉਣ ਵਿਚ ਆਪਣਾ ਪੂਰਾ ਜ਼ੋਰ ਲਾਇਆ ਸੀ ਤੇ ਉਸਦੀ ਜਿੱਤ ਦਾ ਹੀਰੋ ਰਿਹਾ ਕੈਰੇਬੀਆਈ ਆਲਰਾਊਂਡਰ ਸੁਨੀਲ ਨਾਰਾਇਣ, ਜਿਸ ਨੇ ਪਹਿਲਾਂ ਸਿਰਫ 21 ਦੌੜਾਂ ਵਿਚ 4 ਵਿਕਟਾਂ ਲੈ ਕੇ ਬੈਂਗਲੁਰੂ ਨੂੰ ਛੋਟੇ ਸਕੋਰ 'ਤੇ ਰੋਕਿਆ ਸੀ ਤੇ ਫਿਰ ਟੀਚੇ ਦਾ ਪਿੱਛਾ ਕਰਦੇ ਹੋਏ ਲਗਾਤਾਰ ਤਿੰਨ ਛੱਖੇ ਮਾਰ ਕੇ ਸਿਰਫ 15 ਗੇਂਦਾਂ ਵਿਚ 26 ਦੌੜਾਂ ਬਣਾਈਆਂ ਸਨ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।