ਦਿੱਲੀ ਨੂੰ ਬਾਹਰ ਕਰ ਕੇ ਰਾਜਸਥਾਨ ਸੈਮੀਫਾਈਨਲ ''ਚ

11/28/2019 11:37:35 AM

ਸਪੋਰਟਸ ਡੈਸਕ— ਦਿੱਲੀ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਰਾਜਸਥਾਨ ਕੋਲੋਂ ਸੁਪਰ ਲੀਗ ਗਰੁੱਪ-ਏ ਦੇ 'ਕਰੋ ਜਾਂ ਮਰੋ' ਦੇ ਮੁਕਾਬਲੇ ਵਿਚ 2 ਦੌੜਾਂ ਨਾਲ ਹਾਰ ਕੇ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਗਈ। ਰਾਜਸਥਾਨ ਨੇ ਇਸ ਗਰੁੱਪ ਨਾਲ ਦੂਜੀ ਟੀਮ ਦੇ ਰੂਪ ਵਿਚ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।

ਰਾਜਸਥਾਨ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 133 ਦੌੜਾਂ ਬਣਾਈਆਂ ਅਤੇ ਫਿਰ ਦਿੱਲੀ ਨੂੰ ਉਸ ਨੇ 9 ਵਿਕਟਾਂ 'ਤੇ 131 ਦੌੜਾਂ 'ਤੇ ਰੋਕ ਦਿੱਤਾ। ਦਿੱਲੀ ਦੀ ਸੁਪਰ ਲੀਗ ਵਿਚ 4 ਮੈਚਾਂ ਵਿਚ ਇਹ ਤੀਜੀ ਹਾਰ ਰਹੀ। ਉਹ 4 ਅੰਕਾਂ ਨਾਲ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਇਸ ਜਿੱਤ ਤੋਂ ਬਾਅਦ ਰਾਜਸਥਾਨ ਨੂੰ ਸੈਮੀਫਾਈਨਲ ਉਮੀਦਾਂ ਲਈ ਕੁਝ ਦੇਰ ਤੱਕ ਮਹਾਰਾਸ਼ਟਰ ਅਤੇ ਹਰਿਆਣਾ ਦੇ ਮੁਕਾਬਲਿਆਂ ਦਾ ਇੰਤਜ਼ਾਰ ਕਰਨਾ ਪਿਆ।

ਮਹਾਰਾਸ਼ਟਰ ਨੇ ਹਰਿਆਣਾ ਨੂੰ 2 ਦੌੜਾਂ ਨਾਲ ਹਰਾਇਆ ਪਰ ਨੈੱਟ ਰਨ ਰੇਟ ਵਿਚ ਉਹ ਰਾਜਸਥਾਨ ਤੋਂ ਪੱਛੜ ਕੇ ਤੀਜੇ ਸਥਾਨ 'ਤੇ ਰਹਿ ਗਿਆ। ਹਰਿਆਣਾ ਨੇ 4 ਮੈਚਾਂ ਵਿਚ 3 ਜਿੱਤਾਂ ਅਤੇ 12 ਅੰਕਾਂ ਦੇ ਨਾਲ ਚੋਟੀ 'ਤੇ ਰਹਿੰਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਰਾਜਸਥਾਨ, ਮਹਾਰਾਸ਼ਟਰ ਅਤੇ ਬੜੌਦਾ ਦੇ ਬਰਾਬਰ 8-8 ਅੰਕ ਰਹੇ ਪਰ ਰਾਜਸਥਾਨ ਦਾ ਨੈੱਟ ਰਨ ਰੇਟ ਹੋਰ 2 ਟੀਮਾਂ ਤੋਂ ਵਧੀਆ ਸੀ। ਇਸ ਨਾਲ ਉਸ ਨੂੰ ਸੈਮੀਫਾਈਨਲ ਵਿਚ ਜਗ੍ਹਾ ਮਿਲ ਗਈ। ਦਿੱਲੀ ਦੀ ਟੀਮ 5 ਟੀਮਾਂ ਦੇ ਇਸ ਗਰੁੱਪ ਵਿਚ ਆਖਰੀ ਸਥਾਨ 'ਤੇ ਰਹੀ। ਮਹਾਰਾਸ਼ਟਰ ਤੀਜੇ ਅਤੇ ਬੜੌਦਾ ਚੌਥੇ ਨੰਬਰ 'ਤੇ ਰਿਹਾ।


Related News