ਡੇਲ ਪ੍ਰੋਤੇ ਤੇ ਫੇਬੀਓ ਫੋਗਨਿਨੀ ਨੇ ਫ੍ਰੈਂਚ ਓਪਨ ਦੇ ਦੂਜੇ ਦੌਰ 'ਚ ਬਣਾਈ ਜਗ੍ਹਾ

5/29/2019 11:48:01 AM

ਪੈਰਿਸ— 8ਵੀਂ ਸੀਡ ਅਰਜਨਟੀਨਾ ਦਾ ਜੁਆਨ ਮਾਰਟਿਨ ਡੇਲ ਪੋਤ੍ਰੋ ਤੇ ਨੌਵੀਂ ਸੀਡ ਇਟਲੀ ਦਾ ਫੇਬੀਓ ਫੋਗਨਿਨੀ ਵੀ ਚਾਰ ਸੈੱਟਾਂ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਦੂਜੇ ਦੌਰ ਵਿਚ ਪਹੁੰਚਣ ਵਿਚ ਸਫਲ ਰਹੇ। ਡੇਲ ਪੋਤ੍ਰੋ ਨੇ ਚਿਲੀ ਦੇ ਨਿਕੋਲਸ ਜੈਰੀ ਨੂੰ 2 ਘੰਟੇ 7 ਮਿੰਟ ਵਿਚ 3-6, 6-2, 6-1, 6-4 ਨਾਲ ਹਰਾਇਆ, ਜਦਕਿ ਫੋਗਨਿਨੀ ਨੇ ਇਟਲੀ ਦੇ ਆਂਦ੍ਰਿਯਸ ਸੇਪੀ ਨੂੰ 2 ਘੰਟੇ 21 ਮਿੰਟ ਵਿਚ 6-3, 6-0, 3-6, 6-3 ਨਾਲ ਹਰਾਇਆ।PunjabKesari
ਫਰਾਂਸ ਦੇ ਜੋ ਵਿਲਫ੍ਰੈੱਡ ਸੋਂਗਾ ਨੇ 2 ਘੰਟੇ 21 ਮਿੰਟ ਵਿਚ ਜਰਮਨੀ ਦੀ ਪੀਟਰ ਗੋਜੋਵਿਕ ਨੂੰ 7-6, 6-1, 4-6, 6-3 ਨਾਲ ਹਰਾ ਕੇ ਘਰੇਲੂ ਦਰਸ਼ਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ। ਫਰਾਂਸ ਨੂੰ ਦੂਜੀ ਖੁਸ਼ੀ ਉਸ ਸਮੇਂ ਮਿਲੀ, ਜਦੋਂ ਉਸ ਦੇ ਖਿਡਾਰੀ ਰਿਚਰਡ ਗਾਸਕੇ ਨੇ ਜਰਮਨੀ ਦੇ ਮਿਸ਼ੇਲ ਜਵੇਰੇਵ ਨੂੰ ਘੰਟਾ 39 ਮਿੰਟ ਵਿਚ 6-3, 6-4, 6-3 ਨਾਲ ਹਰਾ ਦਿੱਤਾ। ਸਵਿਟਜ਼ਰਲੈਂਡ ਦਾ ਸਟੇਨਿਲਾਸ ਵਾਵਰਿੰਕਾ ਸਲੋਵਾਕੀਆ ਦੇ ਜੋਜੇਫ ਕੋਵਾਲਿਕ ਨੂੰ 2 ਘੰਟੇ 22 ਮਿੰਟ ਵਿਚ 6-1, 6-7, 6-2, 6-3 ਨਾਲ ਹਰਾ ਕੇ ਅਗਲੇ ਦੌਰ ਵਿਚ ਪਹੁੰਚ ਗਿਆ।PunjabKesari ਮਹਿਲਾਵਾਂ 'ਚ ਅੱਠਵੀਂ ਸੀਡ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਅਮਰੀਕਾ ਦੀ ਜੈਸਿਕਾ ਪੇਗੁਲਾ ਨੂੰ 1 ਘੰਟੇ 'ਚ 6-3, 6-3 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ।