ਸਿਡਨੀ ਥੰਡਰ ਦੀ ਜਿੱਤ ''ਚ ਚਮਕੀ ਦੀਪਤੀ ਤੇ ਮੰਧਾਨਾ

Monday, Nov 01, 2021 - 04:00 AM (IST)

ਸਿਡਨੀ ਥੰਡਰ ਦੀ ਜਿੱਤ ''ਚ ਚਮਕੀ ਦੀਪਤੀ ਤੇ ਮੰਧਾਨਾ

ਮਕਾਯ- ਪਿਛਲੇ 2 ਦਿਨਾਂ ਵਿਚ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਸਾਬਕਾ ਚੈਂਪੀਅਨ ਸਿਡਨੀ ਥੰਡਰ ਨੇ ਹੋਬਾਰਟਰ ਹਰਿਕੇਂਸ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਸ੍ਰਮਿਤੀ ਮੰਧਾਨਾ ਨੇ ਮਹਿਲਾ ਬਿੱਗ ਬੈਸ਼ ਲੀਗ ਦਾ ਦੂਜਾ ਅਰਧ ਸੈਂਕੜਾ ਲਾਉਂਦੇ ਹੋਏ ਸਿਡਨੀ ਦੀ ਪਾਰੀ ਦੀ ਨੀਂਹ ਰੱਖੀ ਸੀ। ਉਸਦਾ ਫੀਬੀ ਲੀਚਫੀਲਡ (31) ਤੇ ਦੀਪਤੀ ਸ਼ਰਮਾ (20) ਨੇ ਵੀ ਬਾਖੂਬੀ ਸਾਥ ਦਿੱਤਾ। ਮੰਧਾਨਾ ਨੇ ਲੀਚਫੀਲਡ ਨੇ ਦੂਜੀ ਵਿਕਟ ਲਈ 70 ਦੌੜਾਂ ਜੋੜੀਆਂ। ਹਾਲਾਂਕਿ ਅਰਧ ਸੈਂਕੜਾ ਪੂਰਾ ਕਰਨ ਦੇ ਤੁਰੰਤ ਬਾਅਦ ਮੰਧਾਨਾ ਨਿਕੋਲਾ ਕੈਰੀ ਦੀ ਸ਼ਿਕਾਰ ਹੋ ਗਈ। ਕੈਰੀ ਦੇ 19ਵੇਂ ਓਵਰ ਵਿਚ ਦੀਪਤੀ ਨੇ ਜਾਨਸਨ ਦੇ ਨਾਲ ਮਿਲ ਕੇ 15 ਦੌੜਾਂ ਬਣਾਈਆਂ। 

ਇਹ ਖ਼ਬਰ ਪੜ੍ਹੋ- ਸ਼ਹਿਜ਼ਾਦ ਨੇ ਟੀ20 'ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ

PunjabKesari
ਜਵਾਬ ਵਿਚ ਹਰਿਕੇਂਸ ਦੀ ਸ਼ੁਰੂਆਤ ਖਰਾਬ ਰਹੀ ਤੇ ਦੂਜੀ ਹੀ ਗੇਂਦ 'ਤੇ ਇਸੀ ਵਾਂਗ ਨੇ ਉਸ ਨੂੰ ਰੇਚਲ ਪ੍ਰੀਸਦ ਨੂੰ ਆਊਟ ਕਰਕੇ ਝਟਕਾ ਦਿੱਤਾ। ਇਸ ਤੋਂ ਬਾਅਦ ਮਿਨਾਨ (41) ਤੇ ਕੈਰੀ (29) ਨੇ ਪਾਰੀ ਨੂੰ ਜ਼ਰੂਰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੀਪਤੀ ਨੇ 13 ਦੌੜਾਂ 'ਤੇ 3 ਵਿਕਟਾਂ ਲੈ ਕੇ ਉਸਦੇ ਮਿਡਲ ਤੇ ਟਾਪ ਆਰਡਰ ਦੀ ਨੀਂਹ ਹੀ ਤੋੜ ਦਿੱਤੀ। ਦੀਪਤੀ ਨੇ ਇਕ ਰਨ ਆਊਟ ਵੀ ਕੀਤਾ। ਉਸਦੀ ਆਲਰਾਊਂਡਰ ਖੇਡ ਦੇ ਕਾਰਨ ਉਸ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਉੱਥੇ ਹੀ ਦਿਨ ਦੇ ਇਕ ਹੋਰ ਮੁਕਾਬਲੇ ਵਿਚ ਮੈਲਬੋਰਨ ਰੇਨਗੇਡਸ 162 ਦੌੜਾਂ 'ਤੇ 4 ਵਿਕਟਾਂ (ਹਰਮਨਪ੍ਰੀਤ ਕੌਰ 73) ਨੇ ਐਡੀਲੇਡ ਸਟ੍ਰਾਈਕਰਸ ਨੂੰ 160 ਦੌੜਾਂ 'ਤੇ 5 ਵਿਕਟਾਂ (ਵੈਨ ਨੀਕਕਰ 62, ਵੁਲਫਾਟਰ 47) ਨੂੰ 6 ਵਿਕਟਾਂ ਨਾਲ ਹਰਾਇਆ। ਮੈਲਬੋਰਨ ਦੀ ਇਸ ਜਿੱਤ ਦੀ ਨਾਇਕਾ ਭਾਰਤੀ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਰਹੀ, ਜਿਸ ਨੇ 46 ਗੇਂਦਾਂ ਵਿਚ 3 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 73 ਦੌੜਾਂ ਬਣਾਈਆਂ।

ਇਹ ਖ਼ਬਰ ਪੜ੍ਹੋ- T20 WC, AFG vs NAM : ਅਫਗਾਨਿਸਤਾਨ ਨੇ ਨਾਮੀਬੀਆ ਨੂੰ 62 ਦੌੜਾਂ ਨਾਲ ਹਰਾਇਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।   


author

Gurdeep Singh

Content Editor

Related News