ਵਿਸ਼ਵ ਤੀਰਅੰਦਾਜ਼ੀ ’ਚ ਦੀਪਿਕਾ ਦੀ 'ਗੋਲਡਨ ਹੈਟ੍ਰਿਕ', ਬਣੀ ਵਿਸ਼ਵ ਦੀ ਨੰਬਰ-1 ਨਿਸ਼ਾਨੇਬਾਜ਼

Monday, Jun 28, 2021 - 02:56 PM (IST)

ਸਪੋਰਟਸ ਡੈਸਕ— ਪੈਰਿਸ ’ਚ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ 3 ’ਚ ਰਿਕਰਵ ਨਿੱਜੀ ਮਕਾਬਲੇ ਨੂੰ 6-0 ਨਾਲ ਜਿੱਤ ਕੇ ਸੋਨ ਤਮਗ਼ੇ ਦੀ ਆਪਣੀ ਹੈਟ੍ਰਿਕ ਪੂਰੀ ਕਰਨ ਵਾਲੀ ਦੀਪਿਕਾ ਕੁਮਾਰੀ ਵਿਸ਼ਵ ਨੰਬਕ ਇਕ ਨਿਸ਼ਾਨੇਬਾਜ਼ ਬਣ ਗਈ ਹੈ। ਵਿਸ਼ਵ ਤੀਰਅੰਦਾਜ਼ੀ ਨੇ ਸੋਮਵਾਰ ਨੂੰ ਆਪਣੀ ਨਵੀਂ ਰੈਂਕਿੰਗ ਐਲਾਨ ਕੀਤਾ ਜਿਸ ’ਚ ਦੀਪਿਕਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਟੋਕੀਓ ਜਾਣ ਵਾਲੇ ਐਥਲੀਟਸ ਨੂੰ ਪ੍ਰੇਰਣਾ ਸੰਦੇਸ਼ ਦੇਣ ਲਈ ਬੀਮਾਰੀ ’ਚ ਵੀ ਤਿਆਰ ਹੋ ਗਏ ਸਨ ਮਿਲਖਾ ਸਿੰਘ

ਭਾਰਤੀ ਤੀਰਅੰਦਾਜ਼ ਕੁਮਾਰੀ ਨੇ ਰੂਸ ਦੀ ਏਲੇਨਾ ਓਸੀਪੋਵਾ ਨੂੰ 6-0 ਨਾਲ ਜ਼ੋਰਦਾਰ ਹਾਰ ਦਿੱਤੀ। ਇਹ ਦੀਪਿਕਾ ਦਾ 2021 ਦਾ ਦੂਜਾ ਨਿੱਜੀ ਵਿਸ਼ਵ ਕੱਪ ਸੋਨ ਤਮਗ਼ਾ ਤੇ ਦਿਨ ਦਾ ਤੀਜਾ ਸੋਨ ਤਮਗ਼ਾ ਹੈ ਕਿਉਂਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਮਹਿਲਾ ਟੀਮ ਤੇ ਮਿਕਸਡ ਟੀਮ ਮੁਕਾਬਲੇ ’ਚ ਸੋਨ ਤਮਗ਼ਾ ਜਿੱਤਿਆ ਸੀ। 

ਇਸ ਤੋਂ ਪਹਿਲਾਂ ਦੀਪਿਕਾ ਤੇ ਅਤਨੂ ਦੀ ਪਤੀ-ਪਤਨੀ ਦੀ ਜੋੜੀ ਨੇ ਗੈਬਿ੍ਰਏਲਾ ਸ਼ਲੋਸੇਰ ਤੇ ਸਜੇਫ਼ ਵੈਨ ਡੇਨ ਬਰਗ ਦੀ ਡਚ ਜੋੜੀ ਨੂੰ ਸੈੱਟ ਡਾਊਨ ਦੇ ਬਾਅਦ 5-3 ਨਾਲ ਹਰਾ ਕੇ ਇਕ ਜੋੜੀ ਦੇ ਤੌਰ ’ਤੇ ਆਪਣਾ ਪਹਿਲਾ ਵਿਸ਼ਵ ਕੱਪ ਸੋਨ ਤਮਗ਼ਾ ਜਿੱਤਿਆ ਸੀ। ਦਿਨ ਦੀ ਸ਼ੁਰੂਆਤ ’ਚ ਭਾਰਤ ਦੀ ਮਹਿਲਾ ਰਿਕਰਵ ਟੀਮ ’ਚ ਦੀਪਿਕਾ ਕੁਮਾਰੀ, ਕੋਮਲਿਕਾ ਬਾਰੀ ਤੇ ਅੰਕਿਤਾ ਭਗਤ ਸ਼ਾਮਲ ਹਨ, ਨੇ ਫ਼ਰਾਂਸ ਦੀ ਰਾਜਧਾਨੀ ’ਚ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ 3 ’ਚ ਸੋਨ ਤਮਗ਼ੇ ਜਿੱਤੇ। ਫ਼ਾਈਨਲ ’ਚ ਟੀਮ ਨੇ ਮੈਕਸਿਕੋ ਨੂੰ 5-1 ਨਾਲ ਹਰਾਇਆ। ਆਗਾਮੀ ਟੂਰਨਾਮੈਂਟ ਯਕੀਨੀ ਤੌਰ ’ਤੇ ਟੋਕੀਓ 2020 ਓਲੰਪਕ ਖੇਡ ਹੈ, ਜੋ ਇਕ ਇਕ ਮਹੀਨੇ ਤੋਂ ਵੀ ਘੱਟ ਦੂਰ ਹੈ। ਕੁਮਾਰੀ ਜਾਪਾਨ ’ਚ ਇਕੱਲੀ ਮਹਿਲਾ ਤੀਰਅੰਦਾਜ਼ ਦੇ ਰੂਪ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਇਹ ਵੀ ਪੜ੍ਹੋ : ਸ਼੍ਰੀਲੰਕਾ ਸੀਰੀਜ਼ ’ਚ ਸਰਵਸ੍ਰੇਸ਼ਠ ਤਾਲਮੇਲ ਦੇ ਨਾਲ ਜਿੱਤਣਾ ਹੈ ਟੀਚਾ : ਰਾਹੁਲ ਦ੍ਰਾਵਿੜ

PunjabKesariਦੀਪਿਕਾ ਕੁਮਾਰੀ ਦਾ ਜਨਮ ਰਾਂਚੀ ਸ਼ਹਿਰ ’ਚ ਇਕ ਆਟੋ ਡਰਾਈਵਰ ਸ਼ਿਵਨਾਰਾਇਣ ਮਹਿਤੋ ਤੇ ਰਾਂਚੀ ’ਚ ਹੀ ਮੈਡੀਕਲ ਕਾਲਜ ’ਚ ਨਰਸ ਦਾ ਕੰਮ ਕਰਨ ਵਾਲੀ ਗੀਤਾ ਮਹਿਤੋ ਦੇ ਘਰ ਹੋਇਆ ਸੀ। ਇਸ ਯੁਵਾ ਤੀਰਅੰਦਾਜ਼ ਨੇ ਮੈਕਸਿਕੋ ’ਚ ਆਯੋਜਿਤ ਵਰਲਡ ਚੈਂਪੀਅਨਸ਼ਿਪ ’ਚ ਕੰਪਾਊਂਡ ਸਿੰਗਲ ਪ੍ਰਤੀਯੋਗਿਤਾ ’ਚ ਸੋਨ ਤਮਗ਼ਾ ਜਿੱਤਿਆ ਸੀ। ਇੱਥੋਂ ਸ਼ੁਰੂ ਹੋਇਆ ਸਫ਼ਰ ਉਨ੍ਹਾਂ ਨੂੰ ਵਿਸ਼ਵ ਦੀ ਨੰਬਰ ਵਨ ਤੀਰਅੰਦਾਜ਼ ਦਾ ਤਮਗ਼ਾ ਹਾਸਲ ਕਰਵਾਇਆ। ਏਸ਼ੀਅਨ ਗੇਮਸ ’ਚ ਉਨ੍ਹਾਂ ਨੇ ਕਾਂਸੀ ਤਮਗ਼ਾ ਹਾਸਲ ਕੀਤਾ। ਇਸ ਤੋਂ ਬਾਅਦ ਦੀਪਿਕਾ ਨੇ ਕਾਮਨਵੈਲਥ ਖੇਡਾਂ ’ਚ ਮਹਿਲਾ ਸਿੰਗਲ ਤੇ ਟੀਮ ਦੇ ਨਾਲ ਦੋ ਸੋਨ ਤਮਗ਼ੇ ਹਾਸਲ ਕੀਤੇ। ਤੀਰਅੰਦਾਜ਼ੀ ’ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਸ ਨੂੰ ਅਰਜੁਨ ਪੁਰਸਕਾਰ ਤੇ ਪਦਮਸ਼੍ਰੀ ਨਾਲ ਵੀ ਸਨਮਾਨਤ ਕੀਤਾ ਗਿਆ ਹੈ। ਦੀਪਿਕਾ ਨੇ ਸਾਲ 2020 ’ਚ ਭਾਰਤੀ ਤੀਰਅੰਦਾਜ਼ ਅਤਨੂ ਦਾਸ ਨਾਲ ਵਿਆਹ ਕਰਵਾਇਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News