ਦੀਪਨ ਸਮੇਤ 8 ਭਾਰਤੀ ਸਾਂਝੀ ਬੜ੍ਹਤ ''ਤੇ

01/20/2018 8:35:54 AM

ਚੇਨਈ, (ਬਿਊਰੋ)— ਚੇਨਈ ਓਪਨ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿਚ ਸ਼ੁਰੂਆਤੀ ਤਿੰਨ ਰਾਊਂਡਜ਼ ਤੋਂ ਬਾਅਦ ਭਾਰਤ ਦਾ ਗ੍ਰੈਂਡ ਮਾਸਟਰ ਦੀਪਨ ਚੱਕਰਵਰਤੀ ਤੇ 7 ਹੋਰ ਭਾਰਤੀ ਖਿਡਾਰੀਆਂ ਆਰ. ਆਰ. ਲਕਸ਼ਮਣ, ਅਨੂਪ ਦੇਸ਼ਮੁੱਖ, ਅੰਕਿਤ ਗਜਵਾ, ਕ੍ਰਿਸ਼ਣਨ ਸਾਵਰਨਾ, ਰਾਹੁਲ ਸੰਗਮਾ, ਅਲ ਮੁਥਾਈਆ ਤੇ ਨਿਖਿਲ ਦੀਕਸ਼ਿਤ ਨੇ ਆਪਣੇ-ਆਪਣੇ ਤਿੰਨੋਂ ਮੈਚ ਜਿੱਤ ਕੇ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰ ਲਈ ਹੈ। 
ਹਾਲਾਂਕਿ ਚੋਟੀ ਦੇ 3 ਹੋਰ ਖਿਡਾਰੀ ਤੈਮੂਰ ਗਰੇਵ (ਅਮਰੀਕਾ), ਸੇਰਜੀ ਟੀਵੀਯਾਕੋਵ (ਨੀਦਰਲੈਂਡ), ਸਾਬਕਾ ਜੇਤੂ ਐਡਮ ਤੁਖੇਵ ਤੇ ਸ਼ਿਵੁਕ ਵਿਟਾਲੀ (ਯੂਕ੍ਰੇਨ) ਵੀ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ।  ਚੈਂਪੀਅਨਸ਼ਿਪ 'ਚ 22 ਦੇਸ਼ਾਂ ਦੇ 267 ਖਿਡਾਰੀ ਹਿੱਸਾ ਲੈ ਰਹੇ ਹਨ, ਜਿਨ੍ਹਾਂ 'ਚ 16 ਗ੍ਰੈਂਡ ਮਾਸਟਰ, 19 ਇੰਟਰਨੈਸ਼ਨਲ ਮਾਸਟਰ, 2 ਮਹਿਲਾ ਇੰਟਰਨੈਸ਼ਨਲ ਮਾਸਟਰ ਸਮੇਤ ਕੁਲ 59 ਟਾਈਟਲ ਖਿਡਾਰੀ ਤੇ ਕੁਲ 259 ਕੌਮਾਂਤਰੀ ਰੈਂਕਿੰਗ ਪ੍ਰਾਪਤ ਖਿਡਾਰੀ ਤੇ 8 ਗ਼ੈਰ-ਦਰਜਾ ਪ੍ਰਾਪਤ ਖਿਡਾਰੀ ਹਿੱਸਾ ਲੈ ਰਹੇ ਹਨ।

 


Related News