ਦੀਪਕ ਨੇ ਪੰਜਾਬ ਵਿਰੁੱਧ ਕੀਤੀ ਸ਼ਾਨਦਾਰ ਗੇਂਦਬਾਜ਼ੀ, ਆਪਣੇ ਨਾਂ ਕੀਤੇ ਇਹ ਵੱਡੇ ਰਿਕਾਰਡ
Friday, Apr 16, 2021 - 09:44 PM (IST)
ਮੁੰਬਈ- ਚੇਨਈ ਸੁਪਰ ਕਿੰਗਜ਼ ਤੇ ਪੰਜਾਬ ਕਿੰਗਜ਼ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 8ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਸੀ. ਐੈੱਸ. ਕੇ. ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਧੋਨੀ ਦੇ ਇਸ ਫੈਸਲੇ ਨੂੰ ਦੀਪਕ ਚਾਹਰ ਨੇ ਸਹੀ ਸਾਬਤ ਕਰਦੇ ਹੋਏ ਪੰਜਾਬ ਦੇ ਬੱਲੇਬਾਜ਼ਾਂ ਨੂੰ ਜਲਦ ਹੀ ਪੈਵੇਲੀਅਨ ਭੇਜ ਦਿੱਤਾ। ਧੋਨੀ ਨੇ ਦੀਪਕ ਚਾਹਰ ਤੋਂ ਲਗਾਤਾਰ ਚਾਰ ਓਵਰ ਕਰਵਾਏ ਤੇ ਉਨ੍ਹਾਂ ਨੇ ਵੀ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਤੇ 4 ਬੱਲੇਬਾਜ਼ਾਂ ਨੂੰ ਆਊਟ ਕਰ ਪੰਜਾਬ ਦੀ ਟੀਮ ਨੂੰ ਵੱਡੇ ਝਟਕੇ ਦਿੱਤੇ। ਇਸ ਮੈਚ ਦੌਰਾਨ ਦੀਪਕ ਚਾਹਰ ਨੇ ਆਪਣੇ ਨਾਂ ਇਹ ਰਿਕਾਰਡ ਦਰਜ ਕਰ ਲਏ।
2017 ਤੋਂ ਬਾਅਦ ਆਈ. ਪੀ. ਐੱਲ. 'ਚ ਪਹਿਲੇ 6 ਓਵਰਾਂ 'ਚ ਸਭ ਤੋਂ ਜ਼ਿਆਦਾ ਵਿਕਟ
36- ਚਾਹਰ
25- ਉਮੇਸ਼ ਯਾਦਵ
24- ਬੋਲਟ
23- ਸੰਦੀਪ ਸ਼ਰਮਾ
21- ਮੈਕਲੇਨਾਘਨ
ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ
ਚਾਹਰ ਦੇ ਆਈ. ਪੀ. ਐੱਲ. ਡੈਬਿਊ ਦੇ ਬਾਅਦ ਤੋਂ ਇਕ ਗੇਂਦਬਾਜ਼ ਵਲੋਂ ਸਭ ਤੋਂ ਜ਼ਿਆਦਾ ਜ਼ੀਰੋ 'ਤੇ ਆਊਟ
14- ਦੀਪਕ ਚਾਹਰ
10- ਉਮੇਸ਼ ਯਾਦਵ
9- ਟ੍ਰੇਂਟ ਬੋਲਟ
8- ਜਸਪ੍ਰੀਤ ਬੁਮਰਾਹ
ਇਹ ਖ਼ਬਰ ਪੜ੍ਹੋ- ਆਰਸਨੈੱਲ, ਮਾਨਚੈਸਟਰ, ਰੋਮਾ ਤੇ ਵਿਲਾਰੀਆਲ ਯੂਰੋਪਾ ਲੀਗ ਦੇ ਸੈਮੀਫਾਈਨਲ ’ਚ
ਪੰਜਾਬ ਦੇ ਵਿਰੁੱਧ ਚੇਨਈ ਦੇ ਗੇਂਦਬਾਜ਼ਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ
5/24 - ਬਾਲਾਜੀ
4/10 - ਲੂੰਗੀ ਐਨਗਿਡੀ
4/13 - ਦੀਪਕ ਚਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।