ਦੀਪਾ ਮਲਿਕ ਬਣੀ ਭਾਰਤੀ ਪੈਰਾਲੰਪਿਕ ਕਮੇਟੀ ਦੀ ਪ੍ਰਧਾਨ

02/02/2020 10:44:33 AM

ਸਪੋਰਟਸ ਡੈਸਕ— ਪੈਰਾਲੰਪਿਕ ਖੇਡਾਂ 'ਚ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਦੀਪਾ ਮਲਿਕ ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਦੀ ਨਵੀਂ ਪ੍ਰਧਾਨ ਚੁਣੀ ਗਈ ਹੈ ਪਰ ਇਸ ਦੇ ਲਈ ਚੋਣ ਦੇ ਨਤੀਜੇ ਦਿੱਲੀ ਹਾਈ ਕੋਰਟ 'ਚ ਪੈਂਡਿੰਗ ਮਾਮਲੇ ਦੀ ਸੁਣਵਾਈ ਦੇ ਬਾਅਦ ਮੰਨੇ ਜਾਣਗੇ।

ਰੀਓ ਓਲੰਪਿਕ 'ਚ ਸ਼ਾਟਪੁੱਟ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ 49 ਸਾਲ ਦੀ ਦੀਪਾ ਨੂੰ ਸ਼ੁੱਕਰਵਾਰ ਨੂੰ ਬੈਂਗਲੁਰੂ 'ਚ ਹੋਈਆਂ ਚੋਣਾਂ 'ਚ ਬਿਨਾ ਵਿਰੋਧ ਦੇ ਪ੍ਰਧਾਨ ਚੁਣਿਆ ਗਿਆ। ਦੀਪਾ ਨੇ ਪੀ. ਸੀ. ਆਈ. ਨੂੰ ਟੈੱਗ ਕਰਦੇ ਹੋਏ ਟਵੀਟ ਕੀਤਾ, ''ਭਾਰਤੀ ਪੈਰਾਲੰਪਿਕ 'ਚ ਨਵੇਂ ਕਾਰਜਕਾਲ ਦੀ ਸ਼ੁਰੂਆਤ ਲਈ ਮੇਰੀ ਹਾਰਦਿਕ ਸ਼ੁੱਭਕਾਮਨਾਵਾਂ। ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ ਸੌਂਪਣ ਅਤੇ ਭਾਰਤ 'ਚ ਪੈਰਾ ਖੇਡਾਂ 'ਚ ਐਥਲੀਟ ਕੇਂਦਰਤ ਨਜ਼ਰੀਏ ਦਾ ਸਵਾਗਤ ਕਰਨ 'ਤੇ ਮੈਂ ਧੰਨਵਾਦ ਪ੍ਰਗਟ ਕਰਨਾ ਚਾਹੁੰਦੀ ਹਾਂ।''

 


Tarsem Singh

Content Editor

Related News