ਦੀਪਾ ਤੇ ਦੁਰਗਾ ਬਣੀਆਂ FIH ਅੰਪਾਇਰ

02/04/2018 2:44:05 AM

ਨਵੀਂ ਦਿੱਲੀ— ਭਾਰਤੀ ਮਹਿਲਾ ਅੰਪਾਇਰ ਦੀਪਾ ਅਤੇ ਦੁਰਗਾ ਦੇਵੀ ਨੂੰ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਵੱਲੋਂ ਤਰੱਕੀ ਦਿੱਤੀ ਗਈ ਹੈ। ਹਾਕੀ ਇੰਡੀਆ (ਐੱਚ. ਆਈ.) ਨੇ ਇਸ ਵਾਪਸੀ 'ਤੇ ਦੋਵਾਂ ਅੰਪਾਇਰਾਂ ਨੂੰ ਵਧਾਈ ਦਿੱਤੀ ਹੈ। ਅੰਤਰਰਾਸ਼ਟਰੀ ਹਾਕੀ ਮਹਾਸੰਘ ਨੇ ਦੀਪਾ ਤੇ ਦੁਰਗਾ ਨੂੰ ਐੱਫ. ਆਈ. ਐੱਚ. ਅੰਪਾਇਰਸ ਪ੍ਰੋਮਿਸਿੰਗ ਲਿਸਟ ਵਿਚ ਅਤੇ ਅੰਤਰਰਾਸ਼ਟਰੀ ਅੰਪਾਇਰ ਜਾਵੇਦ ਸ਼ੇਖ ਨੂੰ ਸ਼ੁੱਕਰਵਾਰ ਐੱਫ. ਆਈ. ਐੱਚ. ਵਰਲਡ ਪੈਨਲ 'ਚ ਸ਼ਾਮਿਲ ਕੀਤਾ ਸੀ। 41 ਸਾਲਾ ਸ਼ੇਖ ਮੁੰਬਈ ਤੋਂ ਹੈ ਅਤੇ ਇਸ ਸਮੇਂ ਦੀਪਾ ਤੇ ਦੁਰਗਾ ਦੇ ਨਾਲ ਖੇਲੋ ਇੰਡੀਆ ਸਕੂਲ ਗੇਮਜ਼ 'ਚ ਅੰਪਾਇਰਿੰਗ ਕਰ ਰਿਹਾ ਹੈ।


Related News