ਦੀਕਸ਼ਾ ਦੀ ਫਾਰਮ ’ਚ ਵਾਪਸੀ, ਪ੍ਰਣਵੀ ਤੇ ਤਵੇਸਾ ਦੇ ਨਾਲ ਸਾਂਝੇ ਤੌਰ ’ਤੇ 24ਵੇਂ ਸਥਾਨ ’ਤੇ ਰਹੀ

Tuesday, May 21, 2024 - 11:05 AM (IST)

ਦੀਕਸ਼ਾ ਦੀ ਫਾਰਮ ’ਚ ਵਾਪਸੀ, ਪ੍ਰਣਵੀ ਤੇ ਤਵੇਸਾ ਦੇ ਨਾਲ ਸਾਂਝੇ ਤੌਰ ’ਤੇ 24ਵੇਂ ਸਥਾਨ ’ਤੇ ਰਹੀ

ਬ੍ਰੈਂਡਨਬਰਗ (ਜਰਮਨੀ)– ਭਾਰਤੀ ਗੋਲਫਰ ਦੀਕਸ਼ਾ ਡਾਗਰ ਫਾਰਮ ਵਿਚ ਵਾਪਸੀ ਕਰਦੇ ਹੋਏ ਇੱਥੇ 2024 ਅਮੁੰਡੀ ਜਰਮਨ ਮਾਸਟਰਸ ਗੋਲਫ ਟੂਰਨਾਮੈਂਟ ਵਿਚ ਹਮਵਤਨ ਪ੍ਰਣਵੀ ਉਰਸ ਤੇ ਤਵੇਸਾ ਮਲਿਕ ਦੇ ਨਾਲ ਸਾਂਝੇ ਤੌਰ ’ਤੇ 24ਵੇਂ ਸਥਾਨ ’ਤੇ ਰਹੀ। ਦੀਕਸ਼ਾ ਨੇ ਆਖਰੀ ਦੌਰ ਵਿਚ 67 ਦੇ ਸਕੋਰ ਨਾਲ ਕੁਲ ਇਕ ਅੰਡਰ 287 ਦਾ ਸਕੋਰ ਬਣਾਇਆ। ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਹੀ ਪ੍ਰਣਵੀ ਨੇ ਆਖਰੀ ਦੌਰ ਵਿਚ 69 ਜਦਕਿ ਤਵੇਸਾ ਨੇ 71 ਦਾ ਸਕੋਰ ਬਣਾਇਆ। ਜਰਮਨੀ ਦੀ ਅਲੈਕਸਾਂਦ੍ਰਾ ਫਰਸਟਲਿੰਗ ਨੇ ਪਲੇਅ ਆਫ ਵਿਚ ਆਪਣੀ ਐਮਾ ਸਪਿਟਜ ਨੂੰ ਦੂਜੇ ਪਲੇਅ ਆਫ ਹੋਲ ਵਿਚ ਪਛਾੜ ਕੇ ਖਿਤਾਬ ਜਿੱਤਿਆ।


author

Aarti dhillon

Content Editor

Related News