IPL ਨੀਲਾਮੀ ਤੋਂ ਹਟਣ ਦਾ ਫ਼ੈਸਲਾ ਸਹੀ ਸੀ: ਸੈਮ ਕਰਨ

Thursday, Mar 31, 2022 - 01:19 PM (IST)

ਨਵੀਂ ਦਿੱਲੀ (ਭਾਸ਼ਾ)- ਪਿੱਠ ਦੀ ਸੱਟ ਤੋਂ ਉਭਰ ਰਹੇ ਇੰਗਲੈਂਡ ਦੇ ਹਰਫਨਮੌਲਾ ਸੈਮ ਕਰਨ ਨੇ ਕਿਹਾ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ ਇਸ ਸੀਜ਼ਨ ਵਿਚ ਨਾ ਖੇਡ ਪਾਉਣ ਕਾਰਨ ਨਿਰਾਸ਼ ਹਨ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਨੀਲਾਮੀ ਤੋਂ ਹਟਣ ਦਾ ਉਨ੍ਹਾਂ ਦਾ ਫ਼ੈਸਲਾ ਸਹੀ ਸੀ। ਕਰਨ ਨੇ ਕਿਹਾ ਕਿ ਇਸ ਵਿਚ ਵਾਪਸੀ ਸ਼ਾਇਦ ਉਨ੍ਹਾਂ ਲਈ ਜਲਦਬਾਜ਼ੀ ਹੁੰਦੀ, ਕਿਉਂਕਿ ਉਹ ਆਪਣੇ ਕਰੀਅਰ ਦੀ ਸਭ ਤੋਂ ਗੰਭੀਰ ਸੱਟ ਤੋਂ ਉਭਰ ਰਹੇ ਹਨ।

ਚੇਨਈ ਸੁਪਰ ਕਿੰਗਜ਼ ਲਈ ਖੇਡ ਚੁੱਕੇ ਕਰਨ ਨੇ ਕਿਹਾ, 'ਮੈਂ ਨਿਰਾਸ਼ ਹਾਂ ਕਿ ਮੈਂ ਨਹੀਂ ਖੇਡ ਰਿਹਾ ਹਾਂ। ਘਰੋਂ ਬੈਠ ਕੇ (ਆਈ.ਪੀ.ਐੱਲ) ਇਸ ਨੂੰ ਦੇਖਣਾ ਨਿਰਾਸ਼ਾਜਨਕ ਹੈ।' ਉਨ੍ਹਾਂ ਿਕਹਾ, 'ਮੈਂ ਨੀਲਾਮੀ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ ਪਰ ਅੰਤ ਵਿਚ ਮੈਂ ਅਜਿਹਾ ਨਹੀਂ ਕੀਤਾ, ਜੋ ਸ਼ਾਇਦ ਸਰਵਸ੍ਰੇਸ਼ਠ ਫ਼ੈਸਲਾ ਸੀ। ਮੁੜ ਕੇ ਵੇਖਾਂ ਤਾਂ ਆਈ.ਪੀ.ਐੱਲ. ਸ਼ਾਇਦ ਥੋੜ੍ਹਾ ਜਲਦਬਾਜ਼ੀ ਹੁੰਦਾ।' ਖੱਬੇ ਹੱਥ ਦੇ ਮੱਧਮ ਗਤੀ ਦੇ 23 ਸਾਲਾ ਗੇਂਦਬਾਜ਼ ਨੂੰ ਪਿਛਲੇ ਸਾਲ ਅਕਤੂਬਰ ਵਿਚ ਆਈ.ਪੀ.ਐੱਲ. ਦੇ ਦੂਜੇ ਪੜਾਅ ਦੌਰਾਨ ਪਿੱਠ ਦੇ ਹੇਠਲੇ ਹਿੱਸੇ ਵਿਚ 'ਸਟ੍ਰੈੱਸ ਫ੍ਰੈਕਚਰ' ਹੋ ਗਿਆ ਸੀ।


cherry

Content Editor

Related News