2 ਦਿਨ ਬਾਅਦ ਹੋਵੇਗਾ ਧੋਨੀ ਦੇ ਭਵਿੱਖ ਦਾ ਫੈਸਲਾ

10/22/2019 9:51:02 PM

ਮੁੰਬਈ - ਬੰਗਲਾਦੇਸ਼ ਵਿਰੁੱਧ 3 ਤੋਂ 26 ਨਵੰਬਰ ਤਕ ਹੋਣ ਵਾਲੀ ਘਰੇਲੂ ਸੀਰੀਜ਼ ਦੇ ਲਈ ਭਾਰਤੀ ਕ੍ਰਿਕਟ ਟੀਮ ਦੀ ਚੋਣ ਵੀਰਵਾਰ ਨੂੰ ਕੀਤੀ ਜਾਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸੀਨੀਅਰ ਚੋਣ ਕਮੇਟੀ ਆਪਣੀ ਬੈਠਕ ਕਰ ਬੰਗਲਾਦੇਸ਼ ਵਿਰੁੱਧ ਸੀਰੀਜ਼ ਦੇ ਲਈ ਭਾਰਤੀ ਟੀਮ ਦੀ ਚੋਣ ਕਰੇਗੀ। ਭਾਰਤ ਨੇ ਦੱਖਣੀ ਅਫਰੀਕਾ ਨਾਲ ਘਰੇਲੂ ਸੀਰੀਜ਼ 3-0 ਨਾਲ ਜਿੱਤੀ ਹੈ।
ਇਸ ਦੌਰਾਨ ਤੈਅ ਹੋਵੇਗਾ ਕਿ ਮਹਿੰਦਰ ਸਿੰਘ ਧੋਨੀ ਦੀ ਟੀਮ 'ਚ ਵਾਪਸੀ ਹੋਵੇਗੀ ਜਾਂ ਨਹੀਂ। ਕਿਉਂਕਿ ਸੱਟ ਦੇ ਕਾਰਨ ਬਾਹਰ ਚੱਲ ਰਹੇ ਧੋਨੀ ਨੇ ਦਾਅਵਾ ਕੀਤਾ ਸੀ ਕਿ ਉਹ ਨਵੰਬਰ 'ਚ ਬੰਗਲਾਦੇਸ਼ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਨਾਲ ਵਾਪਸੀ ਕਰੇਗਾ। ਜੇਕਰ ਉਸਦਾ ਨਾਂ ਲਿਸਟ 'ਚ ਨਾ ਆਇਆ ਤਾਂ ਧੋਨੀ ਦੇ ਫੈਂਸ ਨੂੰ ਜ਼ਰੂਰ ਨਿਰਾਸ਼ਾ ਹੱਥ ਲੱਗੇਗੀ।
ਬੰਗਲਾਦੇਸ਼ ਨੂੰ ਭਾਰਤ ਦੌਰੇ 'ਚ ਤਿੰਨ ਟੀ-20 ਤੇ 2 ਟੈਸਟ ਮੈਚ ਖੇਡਣੇ ਹਨ। ਪਹਿਲਾ ਟੀ-20 ਦਿੱਲੀ 'ਚ 3 ਨਵੰਬਰ ਨੂੰ ਖੇਡਿਆ ਜਾਵੇਗਾ। ਦੂਜਾ ਮੈਚ ਰਾਜਕੋਟ 'ਚ 7 ਨਵੰਬਰ ਨੂੰ ਤੇ ਤੀਜਾ ਮੈਚ ਨਾਗਪੁਰ 'ਚ 10 ਨਵੰਬਰ ਨੂੰ ਹੋਵੇਗਾ। ਪਹਿਲਾ ਟੈਸਟ ਇੰਦੌਰ 'ਚ 14 ਨਵੰਬਰ ਤੋਂ ਤੇ ਦੂਜਾ ਟੈਸਟ ਕੋਲਕਾਤਾ 'ਚ 22 ਨਵੰਬਰ ਤੋਂ ਖੇਡਿਆ ਜਾਵੇਗਾ।
ਬੀ. ਸੀ. ਸੀ. ਆਈ. ਇਸ ਸੀਰੀਜ਼ ਦੇ ਲਈ ਭਾਰਤੀ ਟੀਮ ਦੀ ਚੋਣ ਕਰਨ ਜਾ ਰਹੀ ਹੈ ਪਰ ਉੱਧਰ ਬੰਗਲਾਦੇਸ਼ 'ਚ ਰਾਸ਼ਟਰੀ ਟੀਮ ਦੇ ਖਿਡਾਰੀ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਜਾ ਚੁੱਕੇ ਹਨ, ਜਿਸ ਨਾਲ ਭਾਰਤ ਦਾ ਦੌਰਾ ਪ੍ਰਭਾਵਿਤ ਹੋ ਸਕਦਾ ਹੈ। ਇਸ ਵਿਚਾਲੇ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਇਸ ਸਥਿਤੀ ਨੂੰ ਲੈ ਕੇ ਐਮਰਜੈਂਸੀ ਬੈਠਕ ਬੁਲਾਈ ਹੈ।


Gurdeep Singh

Content Editor

Related News