ਮੌਸਮ ਤੇ ਪਿੱਚ ’ਤੇ ਘਾਹ ਨੂੰ ਦੇਖ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ : ਦ੍ਰਾਵਿੜ
Monday, Jun 12, 2023 - 07:29 PM (IST)
ਲੰਡਨ (ਭਾਸ਼ਾ)– ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਆਸਟਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਚ ਪਹਿਲਾਂ ਗੇਂਦਬਾਜ਼ੀ ਕਰਨ ਦੇ ਭਾਰਤ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਮੌਸਮ ਤੇ ਪਿੱਚ ਨੂੰ ਦੇਖ ਕੇ ਇਹ ਫੈਸਲਾ ਲਿਆ ਸੀ। ਇਸ ਮੈਚ ਦੀ ਕਮੈਂਟਰੀ ਕਰ ਰਹੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਦ੍ਰਾਵਿੜ ਤੋਂ ਮੁਸ਼ਕਿਲ ਸਵਾਲ ਪੁੱਛੇ। ਉਸ ਨੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਫੈਸਲੇ ’ਤੇ ਵੀ ਸਵਾਲ ਚੁੱਕੇ।
ਦ੍ਰਾਵਿੜ ਨੇ ਕਿਹਾ, ‘‘ਅਸੀਂ ਮੌਸਮ ਤੇ ਪਿੱਚ ’ਤੇ ਘਾਹ ਨੂੰ ਦੇਖ ਕੇ ਇਹ ਫੈਸਲਾ ਕੀਤਾ ਸੀ। ਸਾਨੂੰ ਲੱਗਾ ਸੀ ਕਿ ਬਾਅਦ ਵਿਚ ਬੱਲੇਬਾਜ਼ੀ ਕਰਨਾ ਆਸਾਨ ਹੋ ਜਾਵੇਗਾ। ਇੰਗਲੈਂਡ ਵਿਚ ਪਿਛਲੇ ਕੁਝ ਸਮੇਂ ਤੋਂ ਜ਼ਿਆਦਾਤਰ ਟੀਮਾਂ ਅਜਿਹਾ ਹੀ ਫੈਸਲਾ ਲੈਂਦੀਆਂ ਆਈਆਂ ਹਨ।’’
ਉਨ੍ਹਾਂ ਕਿਹਾ, "ਅਸੀਂ ਸੋਚਿਆ ਕਿ ਇਹ ਇੱਕ ਚੰਗਾ ਫੈਸਲਾ ਹੈ ਕਿਉਂਕਿ ਆਸਟਰੇਲੀਆ ਦੀਆਂ ਤਿੰਨ ਵਿਕਟਾਂ 70 ਦੌੜਾਂ 'ਤੇ ਡਿੱਗ ਗਈਆਂ ਸਨ ਪਰ ਅਗਲੇ ਦੋ ਸੈਸ਼ਨਾਂ ਵਿੱਚ ਅਸੀਂ ਬਹੁਤ ਜ਼ਿਆਦਾ ਦੌੜਾਂ ਦਿੱਤੀਆਂ। ਜੇਕਰ ਅਸੀਂ ਉਨ੍ਹਾਂ ਨੂੰ 300 ਦੌੜਾਂ 'ਤੇ ਵੀ ਆਊਟ ਕਰ ਦਿੰਦੇ ਤਾਂ ਅਸੀਂ ਮੈਚ 'ਚ ਬਣੇ ਰਹਿੰਦੇ।'