ਸਾਬਕਾ ਰਣਜੀ ਖਿਡਾਰੀ ਦੀ ਪਿਚ ''ਤੇ ਡਿੱਗ ਕੇ ਹੋਈ ਮੌਤ
Monday, Jan 14, 2019 - 12:34 PM (IST)

ਪਣਜੀ : ਗੋਆ ਦੇ ਸਾਬਕਾ ਰਣਜੀ ਖਿਡਾਰੀ ਰਾਜੇਸ਼ ਘੋੜਗੇ (44) ਦੀ ਐਤਵਾਰ ਦੋਪਿਹਰ ਨੂੰ ਮਡਗਾਂਵ ਸ਼ਹਿਰ ਵਿਚ ਇਕ ਸਥਾਨਕ ਪੱਧਰ ਦੇ ਮੈਚ ਦੌਰਾਨ ਚੱਕਰ ਆ ਕੇ ਡਿੱਗਣ ਤੋਂ ਬਾਅਦ ਮੌਤ ਹੋ ਗਈ। ਮਡਗਾਂਵ ਕ੍ਰਿਕਟ ਕਲੱਬ ਨੇ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਸੀ। ਜਿਸ ਤੋਂ ਬਾਅਦ ਇਕ ਸੀਨੀਅਰ ਮੈਂਬਰ ਨੇ ਦੱਸਿਆ ਕਿ ਜਦੋਂ ਉਹ ਚੱਕਰ ਖਾ ਕੇ ਡਿੱਗਿਆ, ਤਦ ਉਹ ਨਾਨ-ਸਟ੍ਰਾਈਕਰ 'ਤੇ ਸੀ। ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕੀਤਾ ਗਿਆ।
ਇਹ ਘਟਨਾ ਰਾਜੇਂਦਰ ਪ੍ਰਸਾਦ ਸਟੇਡੀਅਮ ਵਿਚ ਦੋਪਿਹਰ ਕਰੀਬ ਢਾਈ ਵਜੇ ਦੇ ਕਰੀਬ ਹੋਈ। ਇਸ ਕ੍ਰਿਕਟਰ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਡਾਕਰਾਂ ਨੇ ਮ੍ਰਿਤ ਐਲਾਨ ਕਰ ਦਿੱਤਾ। ਘੋੜਗੇ 1999-2000 ਤੱਕ ਰਣਜੀ ਟੀਮ ਦਾ ਹਿੱਸਾ ਸੀ ਅਤੇ ਸਥਾਨਕ ਕ੍ਰਿਕਟ ਵਿਚ ਕਾਫੀ ਐਕਟਿਵ ਸੀ।