ਕੌਮਾਂਤਰੀ ਸੰਨਿਆਸ ਨਾਲ ਵਾਪਸੀ ਨਹੀਂ ਕਰੇਗਾ ਡਿਵਿਲੀਅਰਸ : CSA

05/19/2021 12:08:11 AM

ਜੋਹਾਨਸਬਰਗ– ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਏ. ਬੀ. ਡਿਵਿਲੀਅਰਸ ਭਾਰਤ ਵਿਚ ਹੋਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕੌਮਾਂਤਰੀ ਸੰਨਿਆਸ ਤੋਂ ਵਾਪਸੀ ਨਹੀਂ ਕਰੇਗਾ। ਸੀ. ਐੱਸ. ਏ. ਨੇ ਕਿਹਾ ਕਿ ਇਸ ਕ੍ਰਿਕਟਰ ਨੇ ਕਿਹਾ ਕਿ ਉਹ ਆਪਣਾ ਫੈਸਲਾ ਨਹੀਂ ਬਦਲੇਗਾ।

ਇਹ ਖ਼ਬਰ ਪੜ੍ਹੋ-  ਭਾਰਤੀ ਮਹਿਲਾ ਕ੍ਰਿਕਟਰ ਪ੍ਰਿਆ ਪੂਨੀਆ ਦੀ ਮਾਂ ਦਾ ਕੋਵਿਡ ਕਾਰਨ ਦਿਹਾਂਤ

PunjabKesari
ਡਿਵਿਲੀਅਰਸ ਦੀਆਂ ਵਾਪਸੀ ਦੀਆਂ ਸੰਭਾਵਨਾਵਾਂ ’ਤੇ ਰੋਕ ਲਾਉਂਦੇ ਹੋਏ ਸੀ. ਐੱਸ. ਏ. ਨੇ ਕਿਹਾ,‘‘ਏ. ਬੀ. ਡਿਵਿਲੀਅਰਸ ਦੇ ਨਾਲ ਗੱਲਬਾਤ ਖਤਮ ਹੋ ਗਈ ਹੈ ਅਤੇ ਬੱਲੇਬਾਜ਼ ਨੇ ਫੈਸਲਾ ਕੀਤਾ ਹੈ ਕਿ ਸੰਨਿਆਸ ਦਾ ਉਸਦਾ ਫੈਸਲਾ ਹਮੇਸ਼ਾ ਲਈ ਬਰਕਰਾਰ ਰਹੇਗਾ।’’ ਇਹ ਬਿਆਨ ਕਥਿਤ ਤੌਰ ’ਤੇ ਸੀ. ਐੱਸ. ਏ. ਦੇ ਆਗਾਮੀ ਵੈਸਟਇੰਡੀਜ਼ ਦੌਰੇ ਦੀ ਟੀਮ ਦੇ ਐਲਾਨ ਤੋਂ ਬਾਅਦ ਦਿੱਤਾ ਗਿਆ। ਇਸ ਬਿਆਨ ਵਿਚ ਹਾਲਾਂਕਿ ਡਿਵਿਲੀਅਰਸ ਦੇ ਸੰਨਿਆਸ ਤੋਂ ਵੱਧ ਤਰਜੀਹ ਕੈਰੇਬੀਆਈ ਧਰਤੀ ’ਤੇ ਦੋ ਟੈਸਟ ਤੇ ਪੰਜ ਟੀ-20 ਮੈਚਾਂ ਦੀ ਟੀਮ ਨੂੰ ਦਿੱਤੀ ਗਈ। ਡਿਵਿਲੀਅਰਸ ਨੇ 2018 ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਉਸ ਨੇ 114 ਟੈਸਟ, 228 ਵਨ ਡੇ ਅਤੇ 78 ਟੀ-20 ਕੌਮਾਂਤਰੀ ਮੁਕਾਬਲੇ ਖੇਡੇ। 37 ਸਾਲਾ ਡਿਵਿਲੀਅਰਸ ਨੂੰ ਹਾਲਾਂਕਿ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵਾਪਸੀ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਟੀ-20 ਵਿਸ਼ਵ ਕੱਪ ਇਸੇ ਸਾਲ ਅਕਤੂਬਰ-ਨਵੰਬਰ ਵਿਚ ਭਾਰਤ ਵਿਚ ਹੋਣਾ ਹੈ।

PunjabKesari

ਇਹ ਖ਼ਬਰ ਪੜ੍ਹੋ- ਸਿਡਨੀ ’ਚ IPL ਖਿਡਾਰੀਆਂ ਦੇ ਇਕਾਂਤਵਾਸ ਦਾ ਭੁਗਤਾਨ ਕਰ ਰਿਹੈ BCCI : CA

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News