ਡਿਵੀਲੀਅਰਸ ਦੇ ਸਿਰ ''ਤੇ ਲੱਗੀ ਬੁਮਰਾਹ ਦੀ ਗੇਂਦ, ਬਾਲ-ਬਾਲ ਬਚੇ (ਵੀਡੀਓ)
Tuesday, Apr 16, 2019 - 01:43 AM (IST)

ਸਪੋਰਟਸ ਡੈੱਕਸ— ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਬੱਲੇਬਾਜ਼ੀ ਦੇ ਦੌਰਾਨ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਕਪਤਾਨ ਰੋਹਿਤ ਸ਼ਰਮਾ ਉਸ ਸਮੇਂ ਡਰ ਗਏ ਜਦੋਂ ਬੁਮਰਾਹ ਦੀ ਇਕ ਗੇਂਦ ਏ. ਬੀ. ਡਿਵੀਲੀਅਰਸ ਦੇ ਸਿਰ 'ਤੇ ਜਾ ਲੱਗੀ। ਉਨ੍ਹਾਂ ਨੇ ਇਸ ਦੌਰਾਨ ਹੈਲਮਟ ਪਾਇਆ ਹੋਇਆ ਸੀ ਜਿਸ ਕਾਰਨ ਉਸਦਾ ਬਚਾਅ ਹੋ ਗਿਆ, ਨਹੀਂ ਤਾਂ ਖੇਡ ਦੇ ਮੈਦਾਨ 'ਤੇ ਵੱਡਾ ਹਾਦਸਾ ਹੋ ਸਕਦਾ ਸੀ।
ਮੁੰਬਈ ਦੀ ਗੇਂਦਬਾਜ਼ੀ ਦੌਰਾਨ 19ਵੇਂ ਓਵਰ 'ਚ ਬੁਮਰਾਹ ਗੇਂਦਬਾਜ਼ੀ ਕਰ ਰਿਹਾ ਸੀ ਤਾਂ ਸਟਰਾਈਕ 'ਤੇ ਡਿਵੀਲੀਅਰਸ ਸਨ। ਬੁਮਰਾਹ ਨੇ ਜਿਸ ਤਰ੍ਹਾਂ ਹੀ 19ਵੇਂ ਓਵਰ ਦੀ ਚੌਥੀ ਗੇਂਦ ਕਰਵਾਈ ਤਾਂ ਡਿਵੀਲੀਅਰਸ ਨੇ ਹਿੱਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮਿਸ ਹੋ ਗਈ ਤੇ ਸਿੱਧੇ ਉਸਦੇ ਕੰਨ ਤੋਂ ਥੋੜਾ ਉੱਪਰ ਸਿਰ ਦੇ ਸਾਈਡ ਵਾਲੇ ਹਿੱਸੇ 'ਤੇ ਜਾ ਕੇ ਲੱਗੀ। ਗੇਂਦ ਡਿਵੀਲੀਅਰਸ ਦੇ ਸਿਰ 'ਤੇ ਲੱਗਦੀ ਦੇਖ ਬੁਮਰਾਹ ਦੇ ਨਾਲ ਰੋਹਿਤ ਵੀ ਡਰ ਗਏ ਤੇ ਡਿਵੀਲੀਅਰਸ ਤੋਂ ਉਸਦਾ ਹਾਲ ਪੁੱਛਿਆ। ਡਿਵੀਲੀਅਰਸ ਦੇ ਸੱਟ ਨਹੀਂ ਲੱਗੀ ਤੇ ਉਹ ਅਗਲੀ ਗੇਂਦ 'ਤੇ ਇਕ ਬਾਰ ਫਿਰ ਬੱਲੇਬਾਜ਼ੀ ਕਰਨ ਦੇ ਲਈ ਤਿਆਰ ਹੋ ਗਏ।
BOOM strikes ABD in the head https://t.co/JvOVBtOwxt
— Sanjeev kumar (@SanjSam33) April 15, 2019