ਡਿ ਕੌਕ ਭਾਰਤ ਵਿਰੁੱਧ ਟੈਸਟ ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ, ਸਾਹਮਣੇ ਆਈ ਵਜ੍ਹਾ

Monday, Dec 13, 2021 - 08:29 PM (IST)

ਡਿ ਕੌਕ ਭਾਰਤ ਵਿਰੁੱਧ ਟੈਸਟ ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ, ਸਾਹਮਣੇ ਆਈ ਵਜ੍ਹਾ

ਜੋਹਾਨਸਬਰਗ- ਦੱਖਣੀ ਅਫਰੀਕਾ ਤੇ ਭਾਰਤ ਵਿਚਾਲੇ ਖੇਡੇ ਜਾਣ ਵਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਵਿਚ ਕਵਿੰਟਨ ਡਿ ਕੌਕ ਘੱਟ ਤੋਂ ਘੱਟ ਇਕ ਟੈਸਟ ਮੈਚ ਵਿਚ ਨਹੀਂ ਖੇਡ ਸਕਣਗੇ। ਡਿ ਕੌਕ ਦੀ ਪਤਨੀ ਸਾਸ਼ਾ ਗਰਭਵਤੀ ਹੈ ਤੇ ਉਹ ਜਨਵਰੀ ਦੇ ਸ਼ੁਰੂਆਤ ਵਿਚ ਮਾਂ ਬਣਨ ਵਾਲੀ ਹੈ। ਇਸ ਦੌਰਾਨ ਡਿ ਕੌਕ ਆਪਣੀ ਪਤਨੀ ਦੇ ਨਾਲ ਰਹਿਣਗੇ, ਘੱਟ ਤੋਂ ਘੱਟ ਇਕ ਟੈਸਟ ਵਿਚੋਂ ਬਾਹਰ ਰਹਿਣਗੇ ਪਰ ਬਾਓ-ਬਬਲ ਪ੍ਰੋਟੋਕਾਲ ਦੇ ਮੱਦੇਨਜ਼ਰ ਉਹ ਦੂਜੇ ਤੇ ਤੀਜੇ ਟੈਸਟ ਵਿਚੋਂ ਵੀ ਬਾਹਰ ਹੋ ਸਕਦੇ ਹਨ। 

ਇਹ ਖ਼ਬਰ ਪੜ੍ਹੋ-  ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਭਾਰਤ ਟੀਮ ਨੂੰ ਲੱਗਾ ਵੱਡਾ ਝਟਕਾ, ਇਹ ਖਿਡਾਰੀ ਹੋਇਆ ਜ਼ਖਮੀ

PunjabKesari


ਦੱਖਣੀ ਅਫਰੀਕਾ ਦੇ ਚੋਣ ਕੋਆਰਡੀਨੇਟਰ ਵਿਕਟਰ ਮਿਪਿਤਸੰਗ ਨੇ ਦੱਸਿਆ ਕਿ ਡਿ ਕੌਕ ਤੀਜੇ ਤੇ ਆਖਰੀ ਟੈਸਟ ਵਿਚੋਂ ਬਾਹਰ ਹੋ ਸਕਦੇ ਹਨ। ਸੰਭਾਵਨਾ ਇਹ ਵੀ ਹੈ ਕਿ ਡਿ ਕੌਕ ਆਖਰੀ ਟੈਸਟ ਵਿਚੋਂ ਪਹਿਲਾਂ ਹੀ ਟੀਮ ਦੇ ਬਾਓ-ਬਬਲ ਨੂੰ ਛੱਡ ਦੇਣ, ਭਾਵ ਜੇਕਰ ਉਹ ਪਹਿਲੇ ਟੈਸਟ ਤੋਂ ਬਾਅਦ ਤੇ ਦੂਜੇ ਟੈਸਟ ਤੋਂ ਪਹਿਲਾਂ ਅਜਿਹਾ ਕਰਦੇ ਹਨ ਤਾਂ ਫਿਰ ਉਸਦਾ ਤੀਜੇ ਟੈਸਟ ਤੋਂ ਪਹਿਲਾਂ ਟੀਮ ਦੇ ਨਾਲ ਜੁੜਨ ਦੀ ਘੱਟ ਸੰਭਾਵਨਾ ਜਾਪਦੀ ਹੈ।

PunjabKesari

ਡਿ ਕੌਕ ਦੀ ਜਗ੍ਹਾ ਕਾਈਲ ਵੇਰੇਨ ਤੇ ਰਾਇਨ ਰਿਕਲਟਨ ਵਿਚੋਂ ਕੋਈ ਇਕ ਵਿਕਟਕੀਪਰ ਦੀ ਜ਼ਿੰਮੇਦਾਰੀ ਨਿਭਾ ਸਕਦਾ ਹੈ। ਵੇਰੇਨ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੌਰੇ 'ਤੇ ਜੂਨ ਵਿਚ ਉਪ ਕਪਤਾਨ ਤੇਮਬਾ ਬਾਵੁਮਾ ਦੀ ਜਗ੍ਹਾ ਦੱਖਣੀ ਅਫਰੀਕਾ ਦੇ ਲਈ ਡੈਬਿਊ ਕੀਤਾ ਸੀ। ਉਸ ਦੌਰੇ 'ਤੇ ਤਿੰਨ ਪਾਰੀਆਂ ਵਿਚ ਵੇਰੇਨ ਨੇ 39 ਦੌੜਾਂ ਬਣਾਈਆਂ ਸਨ। ਉਸਦੇ ਕੋਲ ਪੱਛਮੀ ਸੂਬੇ ਵਲੋਂ ਖੇਡਦੇ ਹੋਏ ਤਿੰਨ ਫਸਟ ਕਲਾਸ ਮੈਚਾਂ ਦਾ ਤਜ਼ਰਬਾ ਹੈ, ਜਿਸ ਵਿਚ ਉਸ ਨੇ ਇਕ ਅਰਧ ਸੈਂਕੜਾ ਵੀ ਲਗਾਇਆ ਹੈ। ਜਦਕਿ ਅਨਕੈਪਡ ਰਿਕਲਟਨ ਨੇ ਆਪਣੇ ਪਿਛਲੇ ਫਸਟ ਕਲਾਸ ਮੁਕਾਬਲਿਆਂ ਵਿਚ 2 ਸੈਂਕੜੇ ਲਗਾਏ ਹਨ ਨਾਲ ਹੀ ਨਾਲ ਉਨ੍ਹਾ ਨੇ ਆਪਣੀ ਟੀਮ ਲਾਇੰਸ ਨੂੰ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚਾਇਆ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News