IPL ''ਚ ਚਾਹਲ ਖ਼ਿਲਾਫ਼ ਵਧੀਆ ਨਹੀਂ ਹੈ ਡੀ ਕਾਕ ਦਾ ਰਿਕਾਰਡ, ਇੰਨੀ ਵਾਰ ਗੁਆ ਚੁੱਕੇ ਹਨ ਵਿਕਟ
Tuesday, Sep 29, 2020 - 01:47 AM (IST)

ਸਪੋਰਟਸ ਡੈਸਕ : ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਆਈ.ਪੀ.ਐੱਲ. ਦਾ 9ਵਾਂ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਕਵਿੰਟਨ ਡੀ ਕਾਕ ਨੂੰ ਇੱਕ ਵਾਰ ਫਿਰ ਆਰ.ਸੀ.ਬੀ. ਦੇ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਦਾ ਸ਼ਿਕਾਰ ਹੋਣਾ ਪਿਆ ਅਤੇ ਉਹ ਆਪਣਾ ਵਿਕਟ ਗੁਆ ਬੈਠੇ। ਡੀ ਕਾਕ 15 ਗੇਂਦਾਂ 'ਤੇ ਇੱਕ ਚੌਕੇ ਦੀ ਮਦਦ ਨਾਲ ਸਿਰਫ 14 ਦੌੜਾਂ ਹੀ ਬਣਾ ਸਕੇ।
ਅੰਕੜਿਆਂ ਦੀ ਗੱਲ ਕਰੀਏ ਤਾਂ ਚਾਹਲ ਖ਼ਿਲਾਫ਼ ਡੀ ਕਾਕ ਦਾ ਰਿਕਾਰਡ ਕੁੱਝ ਖਾਸ ਨਹੀਂ ਹੈ। ਚਾਹਲ ਖ਼ਿਲਾਫ਼ ਡੀ ਕਾਕ ਨੇ 28 ਗੇਂਦਾਂ ਦਾ ਸਾਹਮਣਾ ਕੀਤਾ ਹੈ ਅਤੇ ਇਸ ਦੌਰਾਨ ਉਨ੍ਹਾਂ ਦੇ ਬੱਲੇ ਨਾਲ ਸਿਰਫ 33 ਦੌੜਾਂ ਹੀ ਨਿਕਲ ਸਕੀਆਂ। ਜਿੱਥੇ ਤੱਕ ਵਿਕਟ ਗੁਆਉਣ ਦੀ ਗੱਲ ਹੈ ਤਾਂ ਚਾਹਲ ਦੇ ਹੱਥੋਂ ਡੀ ਕਾਕ 4 ਵਾਰ ਆਪਣਾ ਵਿਕਟ ਗੁਆ ਚੁੱਕੇ ਹਨ। ਆਰ.ਸੀ.ਬੀ. ਖ਼ਿਲਾਫ਼ ਸੋਮਵਾਰ ਨੂੰ ਖੇਡੇ ਗਏ ਮੈਚ 'ਚ ਵੀ ਉਹ ਚਾਹਲ ਦੇ ਓਵਰ 'ਚ ਫੀਲਡਿੰਗ ਕਰਨ ਆਏ ਪਵਨ ਨੇਗੀ ਨੂੰ ਕੈਚ ਦੇ ਕੇ ਪਵੇਲੀਅਨ ਪਰਤੇ।
ਆਈ.ਪੀ.ਐੱਲ. 'ਚ ਡੀ ਕਾਕ ਬਨਾਮ ਚਾਹਲ
28 ਗੇਂਦ
33 ਦੌੜਾਂ
ਚਾਰ ਵਾਰ ਆਉਟ
ਜ਼ਿਕਰਯੋਗ ਹੈ ਕਿ ਕਵਿੰਟਨ ਡੀ ਕਾਕ ਨੇ ਆਈ.ਪੀ.ਐੱਲ. 'ਚ 53 ਮੈਚ ਖੇਡੇ ਹਨ ਅਤੇ ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 29.49 ਦੀ ਔਸਤ ਨਾਲ 1504 ਦੌੜਾਂ ਨਿਕਲੀਆਂ ਜਿਸ 'ਚ ਉਨ੍ਹਾਂ ਦਾ ਸਭ ਤੋਂ ਵੱਧ 108 ਰਿਹਾ ਹੈ। ਇਸ ਦੌਰਾਨ ਡੀ ਕਾਕ ਨੇ ਇੱਕ ਸੈਂਕੜਾਂ ਅਤੇ 10 ਅਰਧ ਸੈਂਕੜੇ ਵੀ ਲਗਾਏ।