ਡੇਅ-ਨਾਈਟ ਟੈਸਟ : ਕਿਊਰੇਟਰ ਦਲਜੀਤ ਨੇ ਪਿੱਚ ''ਤੇ ਜ਼ਿਆਦਾ ਘਾਹ ਰੱਖਣ ਦੀ ਸਲਾਹ ਦਿੱਤੀ
Thursday, Oct 31, 2019 - 01:50 AM (IST)

ਨਵੀਂ ਦਿੱਲੀ— ਬੀ. ਸੀ. ਸੀ. ਆਈ. ਦੇ ਸਾਬਕਾ ਮੁੱਖ ਕਿਊਰੇਟਰ ਦਲਜੀਤ ਸਿੰਘ ਨੇ ਅਗਲੇ ਮਹੀਨੇ ਭਾਰਤ ਵਿਚ ਹੋਣ ਵਾਲੇ ਪਹਿਲੇ ਡੇਅ-ਨਾਈਟ ਟੈਸਟ ਮੈਚ ਦੌਰਾਨ ਵਿਕਟ 'ਤੇ ਜ਼ਿਆਦਾ ਘਾਹ ਰੱਖਣ ਅਤੇ ਤਰੇਲ ਤੋਂ ਬਚਣ ਲਈ ਆਊਟਫੀਲਡ 'ਤੇ ਘਾਹ ਘੱਟ ਰੱਖਣ ਦੀ ਸਲਾਹ ਦਿੱਤੀ ਹੈ। ਭਾਰਤੀ ਕ੍ਰਿਕਟ ਵਿਚ 22 ਸਾਲ ਤੱਕ ਸੇਵਾਵਾਂ ਦੇਣ ਤੋਂ ਬਾਅਦ ਬੀ. ਸੀ. ਸੀ. ਆਈ. ਦੇ ਮੁੱਖ ਕਿਊਰੇਟਰ ਅਹੁਦੇ ਤੋਂ ਪਿਛਲੇ ਮਹੀਨੇ ਸੇਵਾ-ਮੁਕਤ ਹੋਣ ਵਾਲੇ ਦਲਜੀਤ ਸਿੰਘ ਨੇ ਕਿਹਾ ਕਿ ਤਰੇਲ ਮੁੱਖ ਚਿੰਤਾ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀਂ। ਇਹ ਸਮਝਣਾ ਹੋਵੇਗਾ ਕਿ ਤੁਸੀਂ ਇਸ ਤੋਂ ਬਚ ਨਹੀਂ ਸਕਦੇ ਹੋ। ਇਸ ਤੋਂ ਬਚਾਅ ਲਈ ਆਊਟਫੀਲਡ ਵਿਚ ਘਾਹ ਘੱਟ ਰੱਖਣਾ ਪਵੇਗਾ। ਪਿੱਚ 'ਤੇ ਆਮ ਘਾਹ ਨਾਲੋਂ ਲੰਮਾ ਘਾਹ ਰੱਖਣਾ ਪਵੇਗਾ।
ਆਊਟਫੀਲਡ ਵਿਚ ਜਿੰਨਾ ਜ਼ਿਆਦਾ ਘਾਹ ਹੋਵੇਗਾ, ਤਰੇਲ ਦੀ ਪ੍ਰੇਸ਼ਾਨੀ ਓਨੀ ਜ਼ਿਆਦਾ ਹੋਵੇਗੀ। ਇਸ ਮੈਚ ਦੇ ਦੁਪਹਿਰ ਬਾਅਦ 1 ਵੱਜ ਕੇ 30 ਮਿੰਟ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਖੇਡ ਰਾਤ 8 ਵੱਜ ਕੇ 30 ਮਿੰਟ ਤੱਕ ਚੱਲ ਸਕਦੀ ਹੈ।