ਡੇਵਿਸ ਕੱਪ ਤੇ ਫੈਡ ਕੱਪ ਫਾਈਨਲਸ 2021 ਤੱਕ ਮੁਲਤਵੀ

Saturday, Jun 27, 2020 - 12:57 AM (IST)

ਡੇਵਿਸ ਕੱਪ ਤੇ ਫੈਡ ਕੱਪ ਫਾਈਨਲਸ 2021 ਤੱਕ ਮੁਲਤਵੀ

ਲੰਡਨ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੇ ਕਾਰਨ ਟੈਨਿਸ ਦੇ ਵੱਕਾਰੀ ਟੂਰਨਾਮੈਂਟ ਡੇਵਿਸ ਕੱਪ ਤੇ ਫੈਡ ਕੱਪ ਫਾਈਨਲਸ ਨੂੰ ਅਗਲੇ ਸਾਲ 2021 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਟੈਨਿਸ ਮਹਾਸੰਘ (ਆਈ. ਟੀ. ਐੱਫ.) ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ। ਆਈ. ਟੀ. ਐੱਫ. ਅਨੁਸਾਰ ਇਨ੍ਹਾਂ ਦੋਵਾਂ ਟੂਰਨਾਮੈਂਟ ਨੂੰ ਇਕ ਸਾਲ ਦੇ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਹੁਣ ਇਹ ਟੂਰਨਾਮੈਂਟ 2021 'ਚ ਆਪਣੀ ਤੈਅ ਤਰੀਕਾਂ 'ਤੇ ਹੀ ਆਯੋਜਿਤ ਕੀਤਾ ਜਾਵੇਗਾ। ਆਈ. ਟੀ. ਐੱਫ. ਨੇ ਕਿਹਾ ਕਿ ਡੇਵਿਸ ਕੱਪ ਬੁਡਾਪੇਸਟ 'ਚ ਹੀ 13-18 ਅਪ੍ਰੈਲ ਦੇ ਵਿਚ ਹੋਵੇਗਾ। ਇਸ ਸਾਲ ਟੂਰਨਾਮੈਂਟ ਦੇ ਲਈ ਕੁਆਲੀਫਾਈ ਕਰਨ ਵਾਲੀ ਟੀਮਾਂ ਆਪਣੇ ਸਥਾਨ 'ਤੇ ਬਰਕਰਾਰ ਰਹਿਣਗੀਆਂ ਤੇ 2021 'ਚ ਟੂਰਨਾਮੈਂਟ 'ਚ ਹਿੱਸਾ ਲੈਣਗੀਆਂ।


author

Gurdeep Singh

Content Editor

Related News