ਡੇਵਿਸ ਕੱਪ : ਆਸਟਰੇਲੀਆ ਨੇ ਬ੍ਰਾਜ਼ੀਲ ’ਤੇ 2-0 ਨਾਲ ਬਣਾਇਆ ਵਾਧਾ

Friday, Mar 06, 2020 - 03:58 PM (IST)

ਡੇਵਿਸ ਕੱਪ : ਆਸਟਰੇਲੀਆ ਨੇ ਬ੍ਰਾਜ਼ੀਲ ’ਤੇ 2-0 ਨਾਲ ਬਣਾਇਆ ਵਾਧਾ

ਐਡੀਲੇਡ— ਜਾਨ ਮਿਲਮੈਨ ਨੇ ਪਹਿਲਾ ਸੈੱਟ ਅਤੇ ਫਿਰ ਸਰਵਿਸ ਗੁਆਉਣ ਦੇ ਬਾਵਜੂਦ ਥਿਏਗੋ ਸੀਬੋਥ ਵਾਈਲਡ ਨੂੰ ਦੂਜੇ ਸਿੰਗਲ ਮੈਚ ’ਚ 4-6, 7-6 (0), 6-2 ਨਾਲ ਹਰਾ ਕੇ ਆਸਟਰੇਲੀਆ ਨੂੰ ਸ਼ੁੱਕਰਵਾਰ ਨੂੰ ਇੱਥੇ ਡੇਵਿਸ ਕੱਪ ਕੁਆਲੀਫਾਇਰ ’ਚ ਬ੍ਰਾਜ਼ੀਲ ’ਤੇ 2-0 ਨਾਲ ਵਾਧਾ ਦਿਵਾਇਆ। 

ਇਸ ਤੋਂ ਪਹਿਲਾਂ ਜੋਰਡਨ ਥਾਂਪਸਨ ਨੇ ਪਹਿਲੇ ਸਿੰਗਲ ’ਚ ਥਿਏਗੋ ਮੋਂਟੇਰੋ ਨੂੰ 6-4, 6-4 ਨਾਲ ਹਰਾ ਕੇ ਆਸਟਰੇਲੀਆ ਨੂੰ ਸ਼ੁਰੂਆਤੀ ਵਾਧਾ ਦਿਵਾਇਆ ਸੀ। ਆਸਟਰੇਲੀਆ ਆਪਣੇ ਦੋ ਚੋਟੀ ਦੀ ਰੈਂਕਿੰਗ ਵਾਲੇ ਖਿਡਾਰੀਆਂ ਨਿਕ ਕਿਰਗੀਓਸ ਅਤੇ ਐਲੇਕਸ ਡਿ ਮਿਨੌਰ ਦੇ ਬਿਨਾ ਖੇਡ ਰਿਹਾ ਹੈ। ਇਹ ਦੋਵੇਂ ਸੱਟ ਦਾ ਸ਼ਿਕਾਰ ਹਨ। ਇਸ ਮੁਕਾਬਲੇ ਦਾ ਜੇਤੂ ਨਵੰਬਰ ’ਚ ਮੈਡਿ੍ਰਡ ’ਚ ਹੋਣ ਵਾਲੇ ਡੇਵਿਸ ਕੱਪ ਫਾਈਨਲ ’ਚ ਖੇਡੇਗਾ।

 

author

Tarsem Singh

Content Editor

Related News