ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ''ਚ ਜ਼ਿੰਦਗੀ ਆਸਾਨ ਨਹੀਂ : ਵਾਰਨਰ

Tuesday, Nov 24, 2020 - 02:02 AM (IST)

ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ''ਚ ਜ਼ਿੰਦਗੀ ਆਸਾਨ ਨਹੀਂ : ਵਾਰਨਰ

ਸਿਡਨੀ– ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸੋਮਵਾਰ ਨੂੰ ਮੰਨਿਆ ਕਿ ਕੋਵਿਡ-19 ਮਹਾਮਾਰੀ ਵਿਚਾਲੇ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਵਿਚ ਰਹਿੰਦੇ ਹੋਏ ਕ੍ਰਿਕਟ ਖੇਡਣ ਦਾ ਉਸਦੀ ਪਰਿਵਾਰਕ ਜ਼ਿੰਦਗੀ 'ਤੇ ਅਸਰ ਪਿਆ ਹੈ ਤੇ ਹੁਣ ਉਸਦਾ ਮੁੱਖ ਟੀਚਾ ਅਗਲੇ 2 ਟੀ-20 ਵਿਸ਼ਵ ਕੱਪ ਵਿਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨਾ ਹੈ।

ਵਾਰਨਰ ਨੇ ਮੰਨਿਆ ਕਿ ਕੌਮਾਂਤਰੀ ਕ੍ਰਿਕਟਰ ਦੇ ਰੂਪ ਵਿਚ ਪਿਛਲੇ 6 ਮਹੀਨੇ ਕਾਫੀ ਮੁਸ਼ਕਿਲ ਰਹੇ। ਉਸ ਨੇ ਨਾਲ ਹੀ ਅਗਲੇ 12 ਮਹੀਨਿਆਂ ਵਿਚ ਆਸਟਰੇਲੀਆ ਵਲੋਂ ਨਿਸ਼ਚਿਤ ਗਿਣਤੀ ਵਿਚ ਲੜੀਆਂ ਵਿਚ ਖੇਡਣ ਦੀ ਪ੍ਰਤੀਬੱਧਤਾ ਜਤਾਉਣ ਤੋਂ ਵੀ ਇਨਕਾਰ ਕਰ ਦਿੱਤਾ।
 


author

Inder Prajapati

Content Editor

Related News