ਕੋਹਲੀ ''ਫੈਬ ਫੋਰ'' ਦੀ ਲਿਸਟ ਤੋਂ ਬਾਹਰ, ਹੁਣ ''ਫੈਬ ਥ੍ਰੀ'' ''ਚ ਸ਼ਾਮਲ ਹੋਏ ਇਹ ਦਿੱਗਜ਼
Saturday, Jul 08, 2023 - 04:56 PM (IST)
ਸਪੋਰਟਸ ਡੈਸਕ- 2019 ਤੋਂ ਟੈਸਟ ਕ੍ਰਿਕਟ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਰਡਾਰ 'ਤੇ ਹੈ। ਉਨ੍ਹਾਂ ਨੇ ਬਾਰਡਰ ਗਾਵਸਕਰ ਟਰਾਫੀ 2023 'ਚ ਆਸਟ੍ਰੇਲੀਆ ਦੇ ਖ਼ਿਲਾਫ਼ ਸ਼ਾਨਦਾਰ ਸੈਂਕੜਾ ਲਗਾ ਕੇ ਵਾਪਸੀ ਕੀਤੀ, ਪਰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਯੂ.ਟੀ.ਸੀ) ਫਾਈਨਲ 'ਚ ਉਨ੍ਹਾਂ ਦੀ ਹਾਲ ਹੀ 'ਚ ਅਸਫ਼ਲਤਾ ਨੇ ਉਨ੍ਹਾਂ ਦੀ ਫਾਰਮ ਨੂੰ ਇੱਕ ਵਾਰ ਫਿਰ ਚੁਣੌਤੀ ਦਿੱਤੀ ਹੈ। ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਕੋਹਲੀ ਅਤੇ ਡੇਵਿਡ ਵਾਰਨਰ ਹੁਣ 'ਫੈਬ ਫੋਰ' ਦਾ ਹਿੱਸਾ ਨਹੀਂ ਹਨ ਅਤੇ ਹੁਣ ਕੇਨ ਵਿਲੀਅਮਸਨ, ਜੋ ਰੂਟ ਅਤੇ ਸਟੀਵ ਸਮਿਥ ਦੇ ਨਾਲ ਇਸ ਨੂੰ ਘਟਾ ਕੇ ਇਸ ਨੂੰ 'ਫੈਬ ਥ੍ਰੀ' ਕਰ ਦਿੱਤਾ ਗਿਆ ਹੈ।
ਚੋਪੜਾ ਦਾ ਮੰਨਣਾ ਹੈ ਕਿ ਇਹ ਦੋਵੇਂ ਇਸ ਸੂਚੀ ਦਾ ਹਿੱਸਾ ਨਹੀਂ ਹਨ। ਕੋਹਲੀ 2014-19 ਤੋਂ ਆਪਣੀ ਬਿਹਤਰੀਨ ਫਾਰਮ 'ਚ ਸਨ ਅਤੇ ਉਸ ਦੌਰਾਨ ਵਿਲੀਅਮਸਨ, ਰੂਟ ਅਤੇ ਸਮਿਥ ਵਰਗੇ ਹੋਰ ਬੱਲੇਬਾਜ਼ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਪੰਜ ਸਾਲਾਂ 'ਚ ਟੈਸਟ ਕ੍ਰਿਕਟ 'ਚ ਫੈਬ ਫੋਰ ਦੀ ਔਸਤ 50 ਤੋਂ ਵੱਧ ਰਹੀ ਸੀ, ਜਿਸ 'ਚ ਅੰਗਰੇਜ਼ੀ ਬੱਲੇਬਾਜ਼ਾਂ ਦੀ ਔਸਤ ਸਭ ਤੋਂ ਘੱਟ (50.82) ਸੀ।
ਚੋਪੜਾ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, ''ਵਿਰਾਟ ਕੋਹਲੀ, ਜੋਅ ਰੂਟ, ਸਟੀਵ ਸਮਿਥ ਅਤੇ ਕੇਨ ਵਿਲੀਅਮਸਨ ਯਕੀਨੀ ਤੌਰ 'ਤੇ ਇਕ ਵਾਰ 'ਫੈਬ ਫੋਰ' ਸਨ। ਅਸਲ 'ਚ ਡੇਵਿਡ ਵਾਰਨਰ ਦਾ ਨਾਂ ਵੀ ਉਸ ਲਿਸਟ 'ਚ ਮੌਜੂਦ ਸੀ। ਅਸੀਂ ਗੱਲ ਕਰ ਰਹੇ ਹਾਂ ਟੈਸਟ ਕ੍ਰਿਕਟ ਦੀ। ਅਸੀਂ ਗੱਲ ਕਰ ਰਹੇ ਹਾਂ 2014 ਤੋਂ 2019 ਦਰਮਿਆਨ ਦੀ ਮਿਆਦ ਦੀ। ਪਰ ਸਾਡੇ ਕੋਲ ਹੁਣ 'ਫੈਬ ਫੋਰ' ਨਹੀਂ ਹੈ, ਸਿਰਫ਼ 'ਫੈਬ ਥ੍ਰੀ' ਹੈ।
ਉਨ੍ਹਾਂ ਨੇ ਅੱਗੇ ਕਿਹਾ, "ਜੇਕਰ ਅਸੀਂ 2014 ਤੋਂ 2019 ਦੇ ਵਿਚਕਾਰ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 62 ਮੈਚ ਖੇਡੇ ਅਤੇ 22 ਸੈਂਕੜਿਆਂ ਦੀ ਮਦਦ ਨਾਲ 58.71 ਦੀ ਔਸਤ ਨਾਲ 5695 ਦੌੜਾਂ ਬਣਾਈਆਂ। ਕੋਹਲੀ ਅਜੇਤੂ ਰਿਹਾ। ਇੱਕ ਘਰੇਲੂ ਸੀਜ਼ਨ ਸੀ ਜਿੱਥੇ ਉਨ੍ਹਾਂ ਨੇ ਚਾਰ ਦੋਹਰੇ ਸੈਂਕੜੇ ਬਣਾਏ। ਉਹ ਬਿਲਕੁੱਲ ਸ਼ਾਨਦਾਰ ਸੀ। ਆਸਟ੍ਰੇਲੀਆ ਦੇ ਖ਼ਿਲਾਫ਼ ਅਹਿਮਦਾਬਾਦ ਟੈਸਟ 'ਚ ਸੈਂਕੜੇ ਦੇ ਨਾਲ ਕੋਹਲੀ ਦਾ ਖ਼ਰਾਬ ਦੌਰ ਖਤਮ ਹੋਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ 40 ਪਾਰੀਆਂ 'ਚ ਕੋਈ ਸੈਂਕੜਾਂ ਨਹੀਂ ਲਗਾਇਆ ਸੀ। ਪਰ 2023 ਡਬਲਯੂ.ਟੀ.ਸੀ. ਫਾਈਨਲ 'ਚ 14 ਅਤੇ 49 ਦਾ ਸਕੋਰ ਹੀ ਕਰ ਪਾਏ ਸਨ।
ਇਹ ਵੀ ਪੜ੍ਹੋ- ਟੈਸਟ ਡੈਬਿਊ 'ਚ ਸੈਂਕੜਾ ਲਗਾ ਕੇ ਮਨਵਾਇਆ ਸੀ 'ਲੋਹਾ', ਸੌਰਵ ਗਾਂਗੁਲੀ ਦੇ ਜਨਮਦਿਨ 'ਤੇ ਪੜ੍ਹੋ ਦਿਲਚਸਪ ਕਿੱਸੇ
ਬਾਬਰ ਆਜ਼ਮ ਨੂੰ 'ਫੈਬ ਫੋਰ' ਦਾ ਹਿੱਸਾ ਬਣਨ ਲਈ ਇੰਤਜ਼ਾਰ ਕਰਨਾ ਪਵੇਗਾ
ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੈਸਟ ਕ੍ਰਿਕਟ 'ਚ 'ਫੈਬ ਫੋਰ' ਦੀ ਸੂਚੀ 'ਚ ਕੋਈ ਨਵਾਂ ਮੈਂਬਰ ਸ਼ਾਮਲ ਹੋਵੇਗਾ ਜਾਂ ਨਹੀਂ। ਇਸ ਤੋਂ ਬਾਅਦ ਬਾਬਰ ਆਜ਼ਮ ਦਾ ਨਾਂ ਖੇਡ ਦੇ ਸਭ ਤੋਂ ਲੰਬੇ ਫਾਰਮੈਟ 'ਚ 47 ਮੈਚਾਂ 'ਚ 9 ਸੈਂਕੜਿਆਂ ਨਾਲ ਆਉਂਦਾ ਹੈ ਪਰ ਚੋਪੜਾ ਨੇ ਕਿਹਾ ਕਿ ਬਾਬਰ ਅਜੇ ਵੀ ਇਸ ਸੂਚੀ ਦਾ ਹਿੱਸਾ ਨਹੀਂ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਬਾਬਰ ਕੁਲੀਨ ਸੂਚੀ 'ਚ ਸ਼ਾਮਲ ਹੁੰਦੇ ਹਨ ਹੈ ਜਾਂ ਕੋਹਲੀ ਸੂਚੀ 'ਚ ਸ਼ਾਮਲ ਹੋਣ ਲਈ ਵਾਪਸੀ ਕਰਦੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8