ਡੇਵਿਡ ਵਾਰਨਰ ਨੇ ਟੈਸਟ ਤੋਂ ਬਾਅਦ ਵਨਡੇ ਕ੍ਰਿਕਟ ਤੋਂ ਵੀ ਲਿਆ ਸੰਨਿਆਸ

Monday, Jan 01, 2024 - 01:02 PM (IST)

ਡੇਵਿਡ ਵਾਰਨਰ ਨੇ ਟੈਸਟ ਤੋਂ ਬਾਅਦ ਵਨਡੇ ਕ੍ਰਿਕਟ ਤੋਂ ਵੀ ਲਿਆ ਸੰਨਿਆਸ

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਮਹਾਨ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਵਿਚਾਲੇ ਨਵੇਂ ਸਾਲ ਤੇ ਉਨ੍ਹਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਦਿੱਗਜ ਖਿਡਾਰੀ ਵਾਰਨਰ ਪਾਕਿਸਤਾਨ ਦੇ ਖਿਲਾਫ ਆਪਣੇ ਟੈਸਟ ਕਰੀਅਰ 'ਤੇ ਪੂਰਾ ਵਿਰਾਮ ਲਗਾਉਣ ਜਾ ਰਹੇ ਹਨ। ਇਸ ਦਾ ਐਲਾਨ ਉਨ੍ਹਾਂ ਕਈ ਮਹੀਨੇ ਪਹਿਲਾਂ ਕੀਤਾ ਸੀ। ਡੇਵਿਡ ਵਾਰਨਰ ਨੇ ਦੱਸਿਆ ਸੀ ਕਿ ਉਹ ਪਾਕਿਸਤਾਨ ਦੇ ਖਿਲਾਫ ਟੈਸਟ ਸੀਰੀਜ਼ 'ਚ ਆਪਣੇ ਟੈਸਟ ਕਰੀਅਰ ਦਾ ਅੰਤ ਕਰੇਗਾ। ਪਰ ਹੁਣ ਨਵੇਂ ਸਾਲ ਤੋਂ ਉਸ ਨੇ ਆਸਟਰੇਲੀਆਈ ਕ੍ਰਿਕਟ ਨੂੰ ਇੱਕ ਹੋਰ ਝਟਕਾ ਦਿੱਤਾ ਹੈ। 

ਇਹ ਵੀ ਪੜ੍ਹੋ : ਹਾਕੀ ਫਾਈਵਸ ਵਿਸ਼ਵ ਕੱਪ : ਭਾਰਤੀ ਪੁਰਸ਼ ਟੀਮ ਦੀ ਕਮਾਨ ਸੰਭਾਲੇਗਾ ਸਿਮਰਨਜੀਤ, ਰਜਨੀ ਹੋਵੇਗੀ ਮਹਿਲਾ ਟੀਮ ਦੀ ਕਪਤਾਨ

ਵਾਰਨਰ ਨੇ ਪਾਕਿਸਤਾਨ ਖਿਲਾਫ ਆਖਰੀ ਟੈਸਟ ਤੋਂ ਪਹਿਲਾਂ ਵਨਡੇ ਫਾਰਮੈਟ ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਕੱਪ 'ਚ ਡੇਵਿਡ ਵਾਰਨਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਪਾਕਿਸਤਾਨ ਖਿਲਾਫ ਤੀਜੇ ਟੈਸਟ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਵਨਡੇ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਵਾਰਨਰ ਨੇ ਕਿਹਾ, 'ਮੈਂ ਯਕੀਨੀ ਤੌਰ 'ਤੇ ਵਨਡੇ ਤੋਂ ਵੀ ਸੰਨਿਆਸ ਲੈ ਰਿਹਾ ਹਾਂ। ਮੈਂ ਵਿਸ਼ਵ ਕੱਪ 'ਚ ਕੁਝ ਇਸ ਤਰ੍ਹਾਂ ਕਿਹਾ ਸੀ ਕਿ ਇਸ ਟੂਰਨਾਮੈਂਟ ਨੂੰ ਭਾਰਤ ਵਿੱਚ ਜਿੱਤਣਾ ਵੱਡੀ ਪ੍ਰਾਪਤੀ ਹੈ। ਮੈਂ ਅੱਜ ਰਿਟਾਇਰ ਹੋਣ ਦਾ ਫੈਸਲਾ ਕਰਾਂਗਾ। ਇਸ ਨਾਲ ਮੈਨੂੰ ਦੁਨੀਆ ਭਰ ਦੀਆਂ ਕੁਝ ਹੋਰ ਲੀਗਾਂ ਵਿੱਚ ਵੀ ਖੇਡਣ ਦੀ ਇਜਾਜ਼ਤ ਮਿਲੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News