ਡੇਵਿਡ ਵਾਰਨਰ ਦੀ ਪਤਨੀ ਕੈਂਡਿਸ ਟੋਕੀਓ ਓਲੰਪਿਕ ’ਚ ਕਰੇਗੀ ਕੁਮੈਂਟਰੀ

Friday, May 28, 2021 - 07:21 PM (IST)

ਡੇਵਿਡ ਵਾਰਨਰ ਦੀ ਪਤਨੀ ਕੈਂਡਿਸ ਟੋਕੀਓ ਓਲੰਪਿਕ ’ਚ ਕਰੇਗੀ ਕੁਮੈਂਟਰੀ

ਸਪੋਰਟਸ ਡੈਸਕ— ਟੋਕੀਓ ਓਲੰਪਿਕ ਨਜ਼ਦੀਕ ਹੈ ਤੇ ਇਸੇ ਦੇ ਨਾਲ ਹੀ ਆਸਟਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਦੀ ਪਤਨੀ ਕੈਂਡਿਸ ਖੇਡਾਂ ਦੇ ਇਸ ਮਹਾਕੁੰਭ ਲਈ ਕੁਮੈਂਟੇਟਰ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੈਂਡਿਸ ਨੂੰ ਓਲੰਪਿਕ ਦੀ ਪ੍ਰਸਾਰਨ ਇਕਾਈ ’ਚ ਸ਼ਾਮਲ ਕੀਤਾ ਗਿਆ ਹੈ। 
ਇਹ ਵੀ ਪੜ੍ਹੋ : ਸੁਸ਼ੀਲ ਕੁਮਾਰ ਕੇਸ ’ਚ ਮੀਡੀਆ ਟ੍ਰਾਇਲ ਰੋਕਣ ਸਬੰਧੀ ਪਟੀਸ਼ਨ ਹੋਈ ਖ਼ਾਰਜ

ਉਹ ਪੁਰਸ਼ਾਂ ਤੇ ਮਹਿਲਾਵਾਂ ਦੇ ਟ੍ਰਾਇਥਲਾਨ ਤੇ ਖੁਲ੍ਹੇ ਪਾਣੀ ’ਚ ਤੈਰਾਕੀ ’ਤੇ ਕੁਮੈਂਟਰੀ ਕਰੇਗੀ। ਕੈਂਡਿਸ ਐੱਸ. ਏ. ਐੱਸ. ਆਸਟਰੇਲੀਆ ਸ਼ੋਅ ਦੀ ਸਟਾਰਸ ’ਚੋਂ ਇਕ ਹੈ। ਇਕ ਆਸਟਰੇਲੀਆਈ ਨਿਊਜ਼ ਵੈੱਬਸਾਈਟ ਨੇ ਕੈਂਡਿਸ ਦੇ ਹਵਾਲੇ ਤੋਂ ਉਪਰੋਕਤ ਜਾਣਕਾਰੀ ਦਿੱਤੀ ਹੈ। ਕੈਂਡਿਸ ਨੇ ਕਿਹਾ ਕਿ ਬਹੁਤ ਉਤਸ਼ਾਹਤ ਹਾਂ ਕਿਉਂਕਿ ਖੇਡ ਮੇਰਾ ਪਹਿਲਾ ਪਿਆਰ ਹੈ। ਕੈਂਡਿਸ ਕਈ ਮਹੀਨਿਆਂ ਤੋਂ ਆਪਣੀਆਂ ਧੀਆਂ ਇੰਡੀ, ਇਸਲਾ ਤੇ ਆਈਵੀ ਦੀ ਦੇਖਭਾਲ ’ਚ ਰੁੱਝੀ ਹੋਈ ਸੀ ਤੇ ਪਤੀ ਡੇਵਿਡ ਵਾਰਨਰ ਪਿਛਲੇ ਇਕ ਸਾਲ ਤੋਂ ਆਪਣੇ ਕ੍ਰਿਕਟ ਪ੍ਰੋਗਰਾਮਾਂ ’ਚ ਰੁੱਝੇ ਹੋਏ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News