IPL 2021 : ਭੁਵਨੇਸ਼ਵਰ ਦੀ ਵਾਪਸੀ ਤੋਂ ਵਾਰਨਰ ਖ਼ੁਸ਼, ਕਿਹਾ- ਉਨ੍ਹਾਂ ਦੀ ਵਪਾਸੀ ਨਾਲ ਟੀਮ ਹੋਵੇਗੀ ਮਜ਼ਬੂਤ

04/09/2021 5:48:33 PM

ਸਪੋਰਟਸ ਡੈਸਕ— ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੀਨੀਅਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਨਾਲ ਉਨ੍ਹਾਂ ਦੀ ਟੀਮ ਮਜ਼ਬੂਤ ਹੋਵੇਗੀ ਜੋ ਕਿ ਪਹਿਲਾਂ ਤੋਂ ਹੀ ਕ੍ਰਿਕਟ ਦੇ ਸਾਰੇ ਮੋਰਚਿਆਂ ’ਚ ਕਾਫੀ ਮਜ਼ਬੂਤ ਹੈ। ਭੁਵਨੇਸ਼ਵਰ ਕੁਮਾਰ ਪਿਛਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਚਾਰ ਹੀ ਮੈਚ ਖੇਡ ਸਕੇ ਸਨ ਕਿਉਂਕਿ ਉਨ੍ਹਾਂ ਦੇ ਚੂਲੇ ’ਚ ਸੱਟ ਲਗ ਗਈ ਸੀ। ਇਸ ਸਮੇਂ ਉਹ ਬਿਹਤਰੀਨ ਫ਼ਾਰਮ ’ਚ ਹਨ।
ਇਹ ਵੀ ਪੜ੍ਹੋ : ਪਾਕਿ ਪੀ. ਐੱਮ. ਇਮਰਾਨ ਖ਼ਾਨ ਨੂੰ ਸਾਬਕਾ ਟੈਨਿਸ ਸੁਪਰਸਟਾਰ ਨੇ ਲਿਆ ਲੰਮੇਂ ਹੱਥੀਂ, ਜਾਣੋ ਪੂਰਾ ਮਾਮਲਾ

ਵਾਰਨਰ ਨੇ ਕਿਹਾ ਕਿ ਸਾਡੀ ਟੀਮ ’ਚ ਚੋਣ ਲਈ ਕਾਫ਼ੀ ਦੁਵਿਧਾ ਹੋਣ ਵਾਲੀ ਹੈ। ਸਨਰਾਈਜ਼ਰਜ਼ ਨੇ ਪਹਿਲਾ ਮੈਚ ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਖੇਡਣਾ ਹੈ। ਵਾਰਨਰ ਨੇ ਕਿਹਾ, ‘‘ਇਹ ਚੰਗੀ ਗੱਲ ਹੈ ਕਿ ਭੁਵੀ ਵਾਪਸ ਆ ਗਿਆ ਹੈ। ਉਸ ਨੇ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਾਡੇ ਕੋਲ ਗੇਂਦਬਾਜ਼ੀ ’ਚ ਕਾਫੀ ਡੂੰਘਾਈ ਤੇ ਬੱਲੇਬਾਜ਼ੀ ’ਚ ਹਮਲਾਵਰਤਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਤੇ ਚੇਨਈ ਦੀਆਂ ਹੌਲੀ ਪਿੱਚਾਂ ਉਨ੍ਹਾਂ ਦੀ ਟੀਮ ਨੂੰ ਰਾਸ ਆਉਂਦੀਆਂ ਹਨ।
ਇਹ ਵੀ ਪੜ੍ਹੋ : ਹਿੰਦੀ ਸਮੇਤ 7 ਭਾਰਤੀ ਭਾਸ਼ਾਵਾਂ ’ਚ ਹੋਵੇਗੀ IPL ਦੀ ਕੁਮੈਂਟਰੀ, 100 ਕੁਮੈਂਟੇਟਰ ਸੰਭਾਲਣਗੇ ਮੋਰਚਾ

PunjabKesari

ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਅੱਠ ਜਾਂ ਨੌ ਮੈਚ ਚੇਨਈ ਤੇ ਦਿੱਲੀ ’ਚ ਖੇਡਾਂਗੇ। ਇਹ ਵਿਕਟ ਹੌਲੀ ਹੈ ਜੋ ਸਾਡੀ ਟੀਮ ਨੂੰ ਰਾਸ ਆਉਂਦੀ ਹੈ। ਵਾਰਨਰ ਨੇ ਕਿਹਾ ਕਿ ਇਕਾਂਤਵਾਸ ਦੇ ਦੌਰਾਨ ਖ਼ੁਦ ਨੂੰ ਫ਼ਿੱਟ ਰੱਖਣ ਲਈ ਉਹ ਹੋਟਲ ਦੇ ਕਮਰੇ ਦੇ ਅੰਦਰ ਦੌੜ ਲਾਉਂਦੇ ਸਨ। ਉਨ੍ਹਾਂ ਕਿਹਾ ਕਿ ਮੈਨੂੰ ਇਕ ਵੱਡਾ ਕਮਰਾ ਮਿਲਿਆ ਸੀ ਜਿਸ ’ਚ ਮੈਂ ਦੌੜ ਸਕਦਾ ਸੀ। ਭੁਵਨੇਸ਼ਵਰ ਨੇ ਕਿਹਾ ਕਿ ਇਸ ਵਾਰ ਉਹ ਪੂਰਾ ਸੈਸ਼ਨ ਖੇਡਣ ਨੂੰ ਬੇਕਰਾਰ ਹਨ। ਉਨ੍ਹਾਂ ਕਿਹਾ, ‘‘ਇਕਾਂਤਵਾਸ ਤੋਂ ਬਾਹਰ ਆ ਕੇ ਚੰਗਾ ਲੱਗ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਕਿ ਪਿਛਲਾ ਆਈ. ਪੀ. ਐੱਲ. ਹੁਣੇ ਹੀ ਖ਼ਤਮ ਹੋਇਆ ਹੈ। ਮੈਂ ਕੁਝ ਨਵਾਂ ਨਹੀਂ ਸੋਚ ਰਿਹਾ ਸਗੋਂ ਆਪਣੇ ਬੇਸਿਕਸ ’ਤੇ ਹੀ ਧਿਆਨ ਰਖਾਂਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News