ਕੋਚੀ ਬਲੂ ਸਪਾਈਕਰਸ ਨੇ ਅਹਿਮਦਾਬਾਦ ਡਿਫੈਂਡਰਸ ਨੂੰ 3-2 ਨਾਲ ਹਰਾਇਆ
Thursday, Feb 07, 2019 - 10:04 AM (IST)
ਕੋਚੀ— ਓਲੰਪਿਕ ਸੋਨ ਤਮਗਾ ਜੇਤੂ ਡੇਵਿਡ ਲੀ ਦੀ ਬਦੌਲਤ ਕੋਚੀ ਬਲੂ ਸਪਾਈਕਰਸ ਨੇ ਜਿੱਤ ਦੀ ਲੈਅ ਜਾਰੀ ਰਖਦੇ ਹੋਏ ਬੁੱਧਵਾਰ ਨੁੰ ਇੱਥੇ ਵਾਲੀਬਾਲ ਲੀਗ ਮੁਕਾਬਲੇ 'ਚ ਅਹਿਮਦਾਬਾਦ ਡਿਫੈਂਡਰਸ ਨੁੰ 3-2 ਨਾਲ ਹਰਾਇਆ। ਲੀ ਨੇ 10 ਅੰਕ (7 ਸਪਾਈਕ, ਦੋ ਬਲਾਕ ਅਤੇ ਇਕ ਸਰਵ ਅੰਕ) ਜੁਟਾਏ ਜਿਸ ਨਾਲ ਕੋਚੀ ਨੇ ਰੋਮਾਂਚਕ ਮੁਕਾਬਲੇ 'ਚ ਅਹਿਮਦਾਬਾਦ ਨੂੰ 10-15, 15-11, 11-15, 15-21, 15-21 ਨਾਲ ਹਰਾਇਆ। ਵਿਕਟਰ ਸਿਸੋਏਵ ਨੇ ਅਹਿਮਦਾਬਾਦ ਲਈ 13 ਅੰਕ ਜੁਟਾਏ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।
