ਡੇਵਿਡ ਨੇ ਤੋੜਿਆ ਗੁਪਟਿਲ ਦਾ ਰਿਕਾਰਡ, ਫਿੰਚ ਨਾਲ ਮਿਲ ਕੇ ਬਣਾਇਆ ਇਹ ਰਿਕਾਰਡ ਵੀ

Wednesday, Feb 26, 2020 - 11:52 PM (IST)

ਡੇਵਿਡ ਨੇ ਤੋੜਿਆ ਗੁਪਟਿਲ ਦਾ ਰਿਕਾਰਡ, ਫਿੰਚ ਨਾਲ ਮਿਲ ਕੇ ਬਣਾਇਆ ਇਹ ਰਿਕਾਰਡ ਵੀ

ਨਵੀਂ ਦਿੱਲੀ— ਨਿਊਲੈਂਡ ਦੇ ਮੈਦਾਨ 'ਤੇ ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਆਪਣੀ ਟੀਮ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। 1-1 ਦੀ ਬਰਾਬਰੀ 'ਤੇ ਚੱਲ ਰਹੀ ਤਿੰਨ ਮੈਚਾਂ ਦੀ ਸੀਰੀਜ਼ ਦੇ ਆਖਰੀ ਤੇ ਫੈਸਲਾਕੁੰਨ ਮੈਚ 'ਚ ਡੇਵਿਡ ਵਾਰਨਰ ਨੇ ਆਪਣੇ ਟੀ-20 ਕਰੀਅਰ ਦਾ 18ਵਾਂ ਅਰਧ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਨੂੰ ਪਿੱਛੇ ਛੱਡ ਦਿੱਤਾ। ਟੀ-20 'ਚ ਹੁਣ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਦੇ ਮਾਮਲੇ 'ਚ ਰੋਹਿਤ ਸ਼ਰਮਾ ਅੱਗੇ ਚੱਲ ਰਹੇ ਹਨ। ਦੇਖੋਂ ਰਿਕਾਰਡ—
ਟੀ-20 'ਚ ਸਭ ਤੋਂ ਜ਼ਿਆਦਾ 50+ ਸਕੋਰ
25- ਰੋਹਿਤ ਸ਼ਰਮਾ, ਭਾਰਤ
24- ਵਿਰਾਟ ਕੋਹਲੀ, ਭਾਰਤ
18- ਡੇਵਿਡ ਵਾਰਨਰ, ਆਸਟਰੇਲੀਆ
17- ਮਾਰਟਿਨ ਗੁਪਟਿਲ, ਨਿਊਜ਼ੀਲੈਂਡ
17- ਪਾਲ ਸਟਰਲਿੰਗ, ਜ਼ਿੰਬਾਬਵੇ
ਜ਼ਿਕਰਯੋਗ ਹੈ ਕਿ ਮੈਚ ਦੇ ਦੌਰਾਨ ਡੇਵਿਡ ਵਾਰਨਰ ਨੇ ਆਪਣੇ ਸਾਥੀ ਅਰੋਨ ਫਿੰਚ ਦੇ ਨਾਲ ਮਿਲ ਕੇ ਪਹਿਲੇ ਵਿਕਟ ਦੀ ਸਾਂਝੇਦਾਰੀ ਦਾ ਇਕ ਹੋਰ ਰਿਕਾਰਡ ਬਣਾ ਦਿੱਤਾ। ਵਾਰਨਰ ਤੇ ਫਿੰਚ ਟੀ-20 'ਚ ਤੀਜੀ ਵਾਰ ਸੈਂਕੜੇ ਵਾਲੀ ਸਾਂਝੇਦਾਰੀ ਨਿਭਾ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਦੱਖਣੀ ਅਫਰੀਕਾ ਵਿਰੁੱਧ ਉਨ੍ਹਾਂ ਨੇ ਦੂਜੀ ਵਾਰ ਇਹ ਕਾਰਨਾਮਾ ਕੀਤਾ। ਦੇਖੋਂ ਰਿਕਾਰਡ—
ਆਸਟਰੇਲੀਆ ਬਨਾਮ ਦੱਖਣੀ ਅਫਰੀਕਾ- ਵੱਡੀ ਸਾਂਝੇਦਾਰੀ
161 ਡੇਵਿਡ ਵਾਰਨਰ— ਗਲੇਨ ਮੈਕਸਵੇਲ, ਜੋਹਾਨਿਕਸਬਰਗ 2016 (ਚੌਥੀ ਵਿਕਟ)
120 ਡੇਵਿਡ ਵਾਰਨਰ— ਅਰੋਨ ਫਿੰਚ, ਕੈਪਟਾਊਨ 2020 (ਪਹਿਲੀ ਵਿਕਟ)
99 ਮਾਈਕ ਹਸੀ— ਸ਼ੇਨ ਵਾਟਸਨ, ਕੋਲੰਬੋ 2012 (ਦੂਜੀ ਵਿਕਟ)

 

author

Gurdeep Singh

Content Editor

Related News