ਡੇਵਿਡ ਮਲਾਨ ਟੀ-20 'ਚ ਸਭ ਤੋਂ ਤੇਜ਼ ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼

Sunday, Mar 21, 2021 - 08:30 PM (IST)

ਡੇਵਿਡ ਮਲਾਨ ਟੀ-20 'ਚ ਸਭ ਤੋਂ ਤੇਜ਼ ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼

ਅਹਿਮਦਾਬਾਦ- ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ਦੇ ਅਖਰੀ ਮੈਚ 'ਚ ਭਾਰਤੀ ਟੀਮ ਨੇ 225 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ ਤੇ ਜ਼ੀਰੋ 'ਤੇ ਹੀ ਭੁਵਨੇਸ਼ਵਰ ਨੇ ਜੇਸਨ ਰਾਏ ਨੂੰ ਆਊਟ ਕਰ ਭਾਰਤ ਨੂੰ ਸਫਲਤਾ ਦਿਵਾਈ। ਰਾਏ ਦੇ ਆਊਟ ਹੋਣ ਤੋਂ ਬਾਅਦ ਡੇਵਿਡ ਮਲਾਨ ਬੱਲੇਬਾਜ਼ੀ ਦੇ ਲਈ ਆਏ। ਮਲਾਨ ਨੇ ਬਟਲਰ ਦੇ ਨਾਲ ਮਿਲ ਕੇ ਦੂਜੇ ਵਿਕਟ ਲਈ 130 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਮਲਾਨ ਨੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ ਤੇ ਆਪਣੇ ਨਾਂ ਟੀ-20 ਦਾ ਵੱਡਾ ਰਿਕਾਰਡ ਦਰਜ ਕਰ ਲਿਆ।

PunjabKesari

ਭਾਰਤ ਵਿਰੁੱਧ 5ਵੇਂ ਟੀ-20 ਮੈਚ ਦੌਰਾਨ ਡੇਵਿਡ ਮਲਾਨ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਤੇਜ਼ੀ ਨਾਲ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਮਲਾਨ ਨੇ ਆਪਣੇ ਟੀ-20 ਕਰੀਅਰ ਦੀ 24ਵੀਂ ਪਾਰੀ ਦੌਰਾਨ ਹੀ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ ਤੇ ਉਨ੍ਹਾਂ ਨੇ ਇਸ ਮਾਮਲੇ 'ਚ ਬਾਕੀ ਸਾਰੇ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਮਲਾਨ ਤੋਂ ਬਾਅਦ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦਾ ਨਾਂ ਆਉਂਦਾ ਹੈ, ਜਿਸ ਨੇ 26 ਪਾਰੀਆਂ ਖੇਡ ਟੀ-20 ਕ੍ਰਿਕਟ 'ਚ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।

ਇਹ ਖ਼ਬਰ ਪੜ੍ਹੋ- ਰੋਨਾਲਡੋ ਫਿਰ 'ਸਿਰੀ -ਏ ਦੇ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ' ਚੁਣਿਆ ਗਿਆ


ਸਭ ਤੋਂ ਤੇਜ਼ ਟੀ-20 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਡੇਵਿਡ ਮਲਾਨ- 24 ਪਾਰੀਆਂ
ਬਾਬਰ ਆਜ਼ਮ- 26 ਪਾਰੀਆਂ
ਵਿਰਾਟ ਕੋਹਲੀ- 27 ਪਾਰੀਆਂ
ਇਰੋਨ ਫਿੰਚ- 29 ਪਾਰੀਆਂ
ਕੇ. ਐੱਲ. ਰਾਹੁਲ- 29 ਪਾਰੀਆਂ

ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਭਾਰਤ ਵਿਰੁੱਧ ਵਨ ਡੇ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ


ਭਾਰਤ ਵਿਰੁੱਧ ਆਖਰੀ ਟੀ-20 ਮੈਚ 'ਚ ਡੇਵਿਡ ਮਲਾਨ ਨੇ 46 ਗੇਂਦਾਂ 'ਚ 68 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਇਸ ਪਾਰੀ ਦੌਰਾਨ 9 ਚੌਕੇ ਤੇ 2 ਛੱਕੇ ਲਗਾਏ। ਭਾਰਤ ਨੇ 3-2 ਨਾਲ ਟੀ-20 ਸੀਰੀਜ਼ 'ਚ ਜਿੱਤ ਹਾਸਲ ਕੀਤੀ ਸੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News