ਖੇਲੋ ਇੰਡੀਆ ਯੂਥ ਗੇਮਜ਼ : ਆਂਧਰ ਪ੍ਰਦੇਸ਼ ਦੀ ਮਹਿਲਾ ਕਬੱਡੀ ਟੀਮ ''ਚ 10 ਮਜ਼ਦੂਰਾਂ ਦੀਆਂ ਬੇਟੀਆਂ

06/06/2022 6:15:29 PM

ਸਪੋਰਟਸ ਡੈਸਕ- ਪੰਚਕੂਲਾ 'ਚ 'ਖੇਲੋ ਇੰਡੀਆ ਯੂਥ ਗੇਮਜ਼' 'ਚ ਹਿੱਸਾ ਲੈਣ ਆਈ ਆਂਧਰ ਪ੍ਰਦੇਸ਼ ਦੀਆਂ ਮਹਿਲਾ ਕਬੱਡੀ ਟੀਮ ਦੀਆਂ 12'ਚੋਂ 10 ਖਿਡਾਰਨਾਂ ਵਿਜੈਨਗਰ ਕੋਲ ਕਾਪੁਸੰਭਮ 'ਚ ਕੰਮ ਕਰਨ ਵਾਲੇ ਖੇਤ ਮਜ਼ਦੂਰਾਂ ਦੀਆਂ ਬੇਟੀਆਂ ਹਨ। 'ਖੇਲੋ ਇੰਡੀਆ ਯੂਥ ਗੇਮਜ਼' ਲਈ ਉਤਸ਼ਾਹਤ ਲੜਕੀਆਂ ਨਾ ਸਿਰਫ਼ ਤਮਗ਼ੇ ਲਈ ਸਗੋਂ ਭਵਿੱਖ ਦੀਆਂ ਖੇਡ ਪ੍ਰਤੀਕ ਬਣਨ ਲਈ ਇੱਥੇ ਪਹੁੰਚ ਚੁੱਕੀਆਂ ਹਨ। ਆਂਧਰਾ ਪ੍ਰਦੇਸ਼ ਦੀ ਵੰਦਨਾ ਸੂਰਿਆਕਲਾ ਤੋਂ ਜਦੋਂ ਲੋਕ ਉਸ ਦੇ ਮਾਤਾ-ਪਿਤਾ ਬਾਰੇ ਪੁੱਛਦੇ ਹਨ ਤਾਂ ਉਹ ਕਹਿੰਦੀ ਹੈ ਕੀ ਮੇਰੇ ਮਾਤਾ-ਪਿਤਾ ਪੇਸ਼ੇ ਤੋਂ ਮਜ਼ਦੂਰ ਹਨ। ਮੈਨੂੰ ਉਨ੍ਹਾਂ 'ਤੇ ਮਾਣ ਹੈ। 

ਖੇਡਾਂ 'ਚ ਸ਼ੁਰੂਆਤ ਕਰਦਿਆਂ ਪਹਿਲਾਂ ਹੀ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਚੁੱਕੀਆਂ ਹਨ। ਯੁਵਾ ਰੇਡਰ ਨੇ ਤਾਊ ਦੇਵੀ ਲਾਲ ਸਟੇਡੀਅਮ 'ਚ ਆਪਣੇ ਗਰੁੱਪ ਮੈਚ 'ਚ ਛੱਤੀਸਗੜ੍ਹ ਨੂੰ 40-28 ਨਾਲ ਹਰਾਉਣ ਵਿਚ ਮਦਦ ਕਰਨ ਲਈ 14 ਅੰਕ ਬਣਾਏ। ਕਬੱਡੀ ਖੇਡਣ ਦੇ ਉਸ ਦੇ ਫ਼ੈਸਲੇ ਸਬੰਧੀ ਵੰਦਨਾ ਨੇ ਮੁਸਕੁਰਾਉਂਦਿਆਂ ਕਿਹਾ ਕਿ ਮੈਂ ਇਕ ਦੌੜਾਕ ਵਜੋਂ ਸ਼ੁਰੂਆਤ ਕੀਤੀ ਕਿਉਂਕਿ ਮੈਂ ਬਚਪਨ 'ਚ ਦੌੜਦੀ ਸੀ। ਜਦੋਂ ਮੈਂ 7 ਸਾਲ ਦੀ ਹੋਈ ਤਾਂ ਆਪਣੇ ਸਾਰੇ ਦੋਸਤਾਂ ਨੂੰ ਕਬੱਡੀ ਖੇਡਦੇ ਹਏ ਵੇਖ ਕੇ ਇਸ ਵੱਲ ਰੁਖ਼ ਕੀਤਾ। ਮੈਂ ਕਬੱਡੀ 'ਚ ਆਪਣੇ ਪੈਰ ਜਮਾਏ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ।

ਮਾਤਾ-ਪਿਤਾ ਲਈ ਖੇਤ ਖਰੀਦਣਾ ਹੈ ਸੁਫ਼ਨਾ
ਜੀ. ਐੱਨ. ਆਰ. ਜੂਨੀਅਰ ਕਾਲਜ ਦੀ ਮੁਨਾਕਲਾ ਦੇਵਿਕਾ ਇਕ ਹੋਰ ਉੱਭਰਦੀ ਖਿਡਾਰਨ ਹੈ, ਜੋ ਵੰਦਨਾ ਦੀ ਗੱਲ ਨਾਲ ਸਹਿਮਤ ਹੁੰਦੇ ਹੋਏ ਕਹਿੰਦੀ ਹੈ ਕਿ ਸਾਨੂੰ ਮਾਤਾ-ਪਿਤਾ 'ਤੇ ਮਾਣ ਹੈ। ਇਹ ਇਸ ਕਾਰਨ ਹੈ ਕਿਉਂਕਿ ਅਸੀਂ ਇੱਥੇ ਹਾਂ। ਉਨ੍ਹਾਂ ਨੇ ਸਾਨੂੰ ਖੇਡ ਖੇਡਣ ਲਈ ਉਤਸ਼ਾਹਤ ਕੀਤਾ ਹੈ, ਜਿੰਨ੍ਹਾ ਤੋਂ ਸਾਨੂੰ ਉਹ ਸਮਰਥਨ ਮਿਲਿਆ ਹੈ, ਜਿਸ ਦੀ ਸਾਨੂੰ ਜ਼ਰੂਰਤ ਹੈ। ਜਦੋਂ ਇਹ ਖ਼ੁਸ਼ਮਿਜਾਜ਼ ਲੜਕੀਆਂ ਖੇਡ ਜਾਂ ਕੈਂਪ 'ਚ ਰੁੱਝੀਆਂ ਹੋਈਆਂ ਨਹੀਂ ਹੁੰਦੀਆਂ ਤਾਂ ਉਹ ਆਪਣੇ ਮਾਤਾ-ਪਿਤਾ ਦੀ ਖੇਤਾਂ 'ਚ ਮਦਦ ਕਰਦੀਆਂ ਹਨ। ਉਨ੍ਹਾਂ ਦਾ ਸੁਫ਼ਨਾ ਹੈ ਕਿ ਉਹ ਇਕ ਦਿਨ ਆਪਣੇ ਮਾਤਾ-ਪਿਤਾ ਲਈ ਖੇਤ ਖਰੀਦ ਸਕਣ।


Tarsem Singh

Content Editor

Related News