10 ਸਾਲਾ ਬੱਚੇ ਨੇ ''ਜ਼ੀਰੋ ਐਂਗਲ'' ਤੋਂ ਦਾਗਿਆ ਗੋਲ, ਸੋਸ਼ਲ ਮੀਡੀਆ ''ਤੇ ਮਚੀ ਸਨਸਨੀ (ਵੀਡੀਓ)

02/15/2020 3:46:57 PM

ਸਪੋਰਟਸ ਡੈਸਕ— ਫੁੱਟਬਾਲ 'ਚ ਤੁਸੀਂ ਲਿਓਨਿਲ ਮੇਸੀ, ਕ੍ਰਿਸਟੀਆਨੋ ਰੋਨਾਲਡੋ ਅਤੇ ਨੇਮਾਰ ਦੇ ਤਾਂ ਕਈ ਸ਼ਾਨਦਾਰ ਗੋਲ ਦੇਖੇ ਹੋਣਗੇ, ਪਰ ਭਾਰਤ ਦੇ 10 ਸਾਲ ਦੇ ਇਕ ਬੱਚੇ ਦਾ ਗੋਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਬੱਚੇ ਦੇ ਗੋਲ ਦੇ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ। 5ਵੀਂ ਜਮਾਤ 'ਚ ਪੜ੍ਹਨ ਵਾਲੇ ਕੇਰਲ ਦੇ ਦਾਨਿਸ਼ ਪੀਕੇ ਨਾਂ ਦੇ ਇਸ ਬੱਚੇ ਨੇ ਜ਼ੀਰੋ ਐਂਗਲ ਤੋਂ ਗੋਲ ਕੀਤਾ, ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਮੀਨਾਂਗਡੀ 'ਚ ਖੇਡੇ ਗਏ ਆਲ ਕੇਰਲ ਕਿਡਸ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਦਾਨਿਸ਼ ਨੇ ਇਹ ਗੋਲ ਦਾਗਿਆ।

ਫਾਈਨਲ ਮੈਚ 'ਚ ਕੋਜ਼ੀਕੋਡ ਪ੍ਰੈਜ਼ੇਂਟੇਸ਼ਨ ਸਕੂਲ ਵੱਲੋਂ ਕੇਰਲ ਫੁੱਟਬਾਲ ਟ੍ਰੇਨਿੰਗ ਸੈਂਟਰ ਵੱਲੋਂ ਖੇਡਦੇ ਹੋਏ ਦਾਨਿਸ਼ ਨੇ ਇਹ ਗੋਲ ਕੀਤਾ। ਇਸ ਗੋਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਾਨੀ ਨੂੰ 'ਲਿਓਨਿਲ ਦਾਨੀ' ਨਿਕਨੇਮ ਦਿੱਤਾ ਗਿਆ ਹੈ। ਇਸ ਮੈਚ 'ਚ ਦਾਨੀ ਨੇ ਹੈਟ੍ਰਿਕ ਲਗਾਈ ਪਰ ਜ਼ੀਰੋ ਐਂਗਲ 'ਚ ਕੀਤਾ ਗਿਆ ਗੋਲ ਸਭ ਤੋਂ ਜ਼ਿਆਦਾ ਚਰਚਾ 'ਚ ਹੈ। ਦਾਨਿਸ਼ ਨੂੰ ਇਸ ਟੂਰਨਾਮੈਂਟ 'ਚ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ। ਇਸ ਲੜਕੇ ਨੇ ਟੂਰਨਾਮੈਂਟ 'ਚ ਕੁਲ 13 ਗੋਲ ਦਾਗੇ। ਮਹਾਨ ਸਟ੍ਰਾਈਕਰ ਰਹਿ ਚੁੱਕੇ ਆਈ. ਐੱਮ. ਵਿਜਯਨ ਨੇ ਵੀ ਉਸ ਦੇ ਗੋਲ ਦਾ ਵੀਡੀਓ ਸ਼ੇਅਰ ਕੀਤਾ ਹੈ। ਵਿਜੇਯਨ ਦੇ ਟਵੀਟ ਨੂੰ 1.4 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ। ਇਸ ਗੋਲ ਨੇ ਸਾਰਿਆਂ ਨੂੰ ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਰਾਬਰਟੋ ਕਾਰਲੋਸ ਦੀ ਯਾਦ ਦਿਵਾ ਦਿੱਤੀ ਜਿਨ੍ਹਾਂ ਨੇ 1997-98 'ਚ ਰੀਅਲ ਮੈਡ੍ਰਿਡ ਵੱਲੋਂ ਟੇਨੇਰਾਈਫ ਖਿਲਾਫ ਅਜਿਹਾ ਹੀ ਗੋਲ ਕੀਤਾ ਸੀ। ਦਾਨਿਸ਼ ਦੇ ਪਿਤਾ ਅਬੁ ਹਾਸ਼ਿਮ 'ਮਲਯਾਲਮ ਮਨੋਰਮਾ' 'ਚ ਫੋਟੋਗ੍ਰਾਫ੍ਰ ਦੇ ਤੌਰ 'ਤੇ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਘੱਟ ਉਮਰ ਤੋਂ ਹੀ ਦਾਨਿਸ਼ ਨੇ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਇਹ ਉਸ ਦਾ ਪਸੰਦੀਦਾ ਖੇਡ ਹੈ।

ਹੇਠਾਂ ਦੇਖੋ ਦਾਨਿਸ਼ ਦਾ ਜ਼ੋਰੀ ਐਂਗਲ ਤੋਂ ਠੋਕਿਆ ਗਿਆ ਗੋਲ :-


Tarsem Singh

Content Editor

Related News